27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਦੀ ਪਿੰਡ ਬੂਲਪੁਰ ਤੋਂ ਹੋਈ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 03-04-2026
ਤਲਵੰਡੀ ਚੌਧਰੀਆਂ, 2 ਅਪ੍ਰੈਲ (ਪਰਸਨ ਲਾਲ ਭੋਲਾ)-ਧੰਨ-ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਰਹਿਨੁਮਾਈ ਹੇਠ ਪਿੰਡ ਬੂਲਪੁਰ ਦੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਬੂਲਪੁਰ ਦੇ ਗੁਰਦੁਆਰਾ ਸਾਹਿਬ ਤੋਂ ਸਵੇਰੇ 4 ਵਜੇ ਸੰਗਤਾਂ ਨਾਲ ਭਰੀ ਬੱਸ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਨ ਲਈ ਰਵਾਨਾ ਹੋਈ | ਸੰਗਤਾਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬ, ਜਿਨ੍ਹਾਂ 'ਚ ਫ਼ਤਹਿਗੜ੍ਹ ਸਾਹਿਬ, ਕੋਤਵਾਲੀ ਮੋਰਿੰਡਾ, ਚਮਕੌਰ ਸਾਹਿਬ, ਭੱਠਾ ਸਾਹਿਬ, ਪਰਿਵਾਰ ਵਿਛੋੜਾ ਸਾਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ | ਸੰਗਤਾਂ ਨੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਕਰਕੇ ਆਤਮਿਕ ਸ਼ਾਂਤੀ ਪ੍ਰਾਪਤ ਕੀਤੀ ਤੇ ਯਾਤਰਾ ਦਾ ਆਨੰਦ ਮਾਣਿਆ | ਇਸ ਮੌਕੇ ਲਖਵਿੰਦਰ ਸਿੰਘ ਮਰੋਕ, ਹਰਜਿੰਦਰ ਸਿੰਘ ਪੰਚ, ਕੁੰਵਰਦੀਪ ਸਿੰਘ, ਗੁਰਪ੍ਰੀਤ ਸਿੰਘ ਜੋਸਨ, ਭਿੰਦਰਪਾਲ, ਸੁਖਵਿੰਦਰ ਸਿੰਘ ਧੰਜੂ, ਨਿਰਮਲ ਸਿੰਘ, ਲਖਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਮੁੱਤੀ, ਜਰਨੈਲ ਸਿੰਘ ਫ਼ੌਜੀ, ਗੋਬਿੰਦ ਸਿੰਘ, ਹੀਰਾ ਸਿੰਘ, ਬੱਚੇ, ਨੌਜਵਾਨ ਤੇ ਔਰਤਾਂ ਸੰਗਤੀ ਰੂਪ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਲੂ ਦੀ ਫ਼ਸਲ ਵਲੋਂ ਰੋਲੇ ਗਏ ਕਿਸਾਨਾਂ ਦੀ ਬਾਂਹ ਫੜੇ ਸਰਕਾਰ-ਜੱਟ ਸਭਾ ਅਗਲੀ ਖ਼ਬਰ ਬਾਬਾ ਸਾਹਿਬ ਦੇ ਬੁੱਤ ਦਾ ਨਿਰਾਦਰ ਕਰਨ ਵਾਲਿਆਂ ਦੇ ਖ਼ਿਲਾਫ਼ ਹੋਵੇ ਸਖ਼ਤ ਕਾਨੂੰਨੀ ਕਾਰਵਾਈ-ਚੰਦੀ
Ad Position 24