27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡਡਵਿੰਡੀ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 03-04-2026
ਡਡਵਿੰਡੀ, 2 ਅਪ੍ਰੈਲ (ਦਿਲਬਾਗ ਸਿੰਘ ਝੰਡ)-ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਪਿੰਡ ਡਡਵਿੰਡੀ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ (60) ਦਾ ਤੜਕੇ ਕਰੀਬ 4 ਵਜੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ | ਕੁਲਦੀਪ ਸਿੰਘ ਸਿਰਫ਼ ਇਕ ਖਿਡਾਰੀ ਨਹੀਂ ਸਨ, ਸਗੋਂ ਇਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੇ ਜਜ਼ਬੇ, ਮਿਹਨਤ ਤੇ ਸਨਿਮਰ ਸੁਭਾਅ ਨਾਲ ਨਾ ਸਿਰਫ਼ ਕਬੱਡੀ ਦੇ ਮੈਦਾਨਾਂ ਵਿਚ ਨਾਂਅ ਕਮਾਇਆ ਸਗੋਂ ਸਰਪੰਚ ਵਜੋਂ ਉਨ੍ਹਾਂ ਇਲਾਕੇ ਦੇ ਲੋਕਾਂ ਦੇ ਦਿਲਾਂ 'ਚ ਵੀ ਆਪਣੀ ਵੱਖਰੀ ਥਾਂ ਬਣਾਈ | ਕੁਲਦੀਪ ਸਿੰਘ ਦੀ ਅਚਨਚੇਤੀ ਹੋਈ ਮੌਤ 'ਤੇ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਧਰਮ ਸਿੰਘ ਖਿੰਡਾ ਯੂ. ਐਸ. ਏ., 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਚੇਅਰਮੈਨ ਕਰਮਵੀਰ ਸਿੰਘ ਕੇਬੀ, ਸਾਬਕਾ ਲੈਕਚਰਾਰ ਬਲਦੇਵ ਸਿੰਘ ਟੀਟਾ, ਸਾਬਕਾ ਸਰਪੰਚ ਜਥੇ. ਜਸਬੀਰ ਸਿੰਘ, ਜਥੇ. ਮੁਖ਼ਤਿਆਰ ਸਿੰਘ ਸੋਢੀ ਡਡਵਿੰਡੀ, ਕੰਵਲਨੈਣ ਸਿੰਘ ਕੇਨੀ, ਸੁਖਜਿੰਦਰ ਸਿੰਘ ਸੋਨੰੂ, ਹਰਜਿੰਦਰ ਸਿੰਘ ਮੈਕਸ ਗੈਸ ਵਾਲੇ, 'ਆਪ' ਆਗੂ ਪਵਨ ਕੁਮਾਰ ਲਾਲਾ, ਪੀਏ ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਸਾਬਕਾ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ, ਕੋਚ ਸੁਮਿੱਤਰ ਸਿੰਘ, ਰਾਜ ਬਹਾਦਰ ਸਿੰਘ, ਲੇਖਕ ਬਲਬੀਰ ਸਿੰਘ ਸੰਧਾ ਸੁਖਵਿੰਦਰ ਸਿੰਘ ਘੀਣਾ, ਨੰਬਰਦਾਰ ਗੁਰਜੰਟ ਸਿੰਘ ਹੈਬਤਪੁਰ, ਸਾਬਕਾ ਸਰਪੰਚ ਬਚਨ ਸਿੰਘ ਝੱਲ ਲੇਈ ਵਾਲਾ ਤੇ ਹਰਬੰਸ ਸਿੰਘ ਥਿੰਦ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਜਾਣਕਾਰੀ ਅਨੁਸਾਰ, ਸਵ: ਕੁਲਦੀਪ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਵਾਪਸ ਪਰਤਣ ਉਪਰੰਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਖੜੀ ਆਲਟੋ ਕਾਰ 'ਚ ਟਿੱਪਰ ਨੇ ਮਾਰੀ ਟੱਕਰ, 5 ਗੰਭੀਰ ਜ਼ਖ਼ਮੀ ਅਗਲੀ ਖ਼ਬਰ ਆਲੂ ਦੀ ਫ਼ਸਲ ਵਲੋਂ ਰੋਲੇ ਗਏ ਕਿਸਾਨਾਂ ਦੀ ਬਾਂਹ ਫੜੇ ਸਰਕਾਰ-ਜੱਟ ਸਭਾ
Ad Position 24