27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਨਡਾਲਾ 'ਚ ਸੈਰ ਕਰ ਰਹੇ ਕਿਸਾਨ ਯੂਨੀਅਨ ਦੇ ਆਗੂ ਨਾਲ ਦਾਤਰ ਦੀ ਨੋਕ 'ਤੇ ਲੁੱਟ ਖੋਹ

Ad Position 21
No active advertisement
ਅਜੀਤ ਡੈਸਕ 03-04-2026
ਨਡਾਲਾ, 2 ਅਪ੍ਰੈਲ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ ਨਡਾਲਾ-ਨਿਹਾਲਗੜ੍ਹ ਲਿੰਕ ਰੋਡ 'ਤੇ ਸੈਰ ਕਰ ਰਹੇ ਕਿਸਾਨ ਯੂਨੀਅਨ ਨਡਾਲਾ ਦੇ ਆਗੂ ਨਾਲ ਦੋ ਨਕਾਬ-ਪੋਸ਼ ਲੁਟੇਰਿਆਂ ਵਲੋਂ ਦਾਤਰ ਦੀ ਨੋਕ 'ਤੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਕਿਸਾਨ ਯੂਨੀਅਨ ਨਡਾਲਾ ਦੇ ਆਗੂ ਗੁਰਨਾਮ ਸਿੰਘ ਸਲੈਚ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਸੈਰ ਕਰ ਰਹੇ ਸਨ ਤਾਂ ਜਦ ਉਹ ਸੁਖਜਿੰਦਰ ਸਿੰਘ ਜੌਹਲ ਦੇ ਖੂਹ ਨੇੜੇ ਪਹੁੰਚੇ ਤਾਂ ਨਡਾਲਾ ਤਰਫ਼ੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਨਕਾਬ ਪੋਸ਼ ਲੁਟੇਰੇ ਆਏ ਤੇ ਪੈਸਿਆਂ ਤੇ ਮੋਬਾਈਲ ਦੀ ਮੰਗ ਕਰਨ ਲੱਗੇ, ਇਸ ਦੌਰਾਨ ਮੇਰਾ ਸਾਥੀ ਜੋਗਿੰਦਰ ਸਿੰਘ ਉਥੋਂ ਦੂਜੇ ਖੇਤਾਂ ਵੱਲ ਚਲਾ ਗਿਆ | ਇਸ ਦੌਰਾਨ ਲੁਟੇਰਿਆਂ ਨੇ ਮੇਰੇ ਦਾਤਰ ਮਾਰੇ ਤੇ ਡਰਾ ਧਮਕਾ ਕੇ ਮੇਰਾ ਪਰਸ, ਜਿਸ 'ਚ 3500 ਦੇ ਕਰੀਬ ਨਗਰ ਤੇ ਮੋਬਾਈਲ ਫ਼ੋਨ ਖੋਹ ਲਿਆ ਤੇ ਉਹ ਨਡਾਲੇ ਵੱਲ ਨੂੰ ਭੱਜ ਗਏ | ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਤੁਰੰਤ ਨਡਾਲਾ ਪੁਲਿਸ ਨੂੰ ਸੂਚਿਤ ਕੀਤਾ | ਇਸ ਘਟਨਾ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਲਾਕੇ 'ਚ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ | ਇਸ ਘਟਨਾ ਨੂੰ ਲੈ ਕੇ ਕਿਸਾਨ ਯੂਨੀਅਨ ਨਡਾਲਾ ਨੇ ਗੰਭੀਰ ਨੋਟਿਸ ਲਿਆ ਹੈ ਤੇ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਇਲਾਕੇ 'ਚ ਕਾਨੂੰਨ ਵਿਵਸਥਾ ਠੀਕ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਪੁਲਿਸ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਤੇ ਇਨਸਾਫ਼ ਯਕੀਨੀ ਬਣਾਇਆ ਜਾਵੇਗਾ | ਇਸ ਮੌਕੇ ਕਿਸਾਨ ਯੂਨੀਅਨ ਨਡਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ, ਰਘਵਿੰਦਰ ਸਿੰਘ ਸਾਹੀ, ਗੁਰਨਾਮ ਸਿੰਘ ਮੁਲਤਾਨੀ, ਇੰਦਰਜੀਤ ਸਿੰਘ ਖੱਖ, ਨਵਜਿੰਦਰ ਸਿੰਘ ਬੱਗਾ ਕੋਚ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਰਜ਼ੀ ਨਾਲ ਵਿਆਹ ਤੋਂ ਖ਼ਫ਼ਾ ਪਰਿਵਾਰ ਵਲੋਂ ਲੜਕੀ ਦੇ ਘਰ 'ਤੇ ਹਮਲਾ ਅਗਲੀ ਖ਼ਬਰ ਪਾਸਪੋਰਟ ਦਫ਼ਤਰਾਂ 'ਚ ਫੈਲੇ ਭਿ੍ਸ਼ਟਾਚਾਰ ਦੀ ਰਾਜ ਸਭਾ ਵਿਚ ਗੂੰਜ
Ad Position 24