27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਰਜ਼ੀ ਨਾਲ ਵਿਆਹ ਤੋਂ ਖ਼ਫ਼ਾ ਪਰਿਵਾਰ ਵਲੋਂ ਲੜਕੀ ਦੇ ਘਰ 'ਤੇ ਹਮਲਾ

Ad Position 21
No active advertisement
ਅਜੀਤ ਡੈਸਕ 03-04-2026
ਫਗਵਾੜਾ, 2 ਅਪੈ੍ਰਲ (ਹਰਜੋਤ ਸਿੰਘ ਚਾਨਾ)-ਲੜਕੀ ਵਲੋਂ ਮਰਜ਼ੀ ਨਾਲ ਵਿਆਹ ਕਰਵਾਉਣ ਦੀ ਖੁੰਦਕ ਤੋਂ ਖ਼ਫ਼ਾ ਹੋਏ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਦੇਰ ਰਾਤ ਅਰੋੜਾ ਕਾਲੋਨੀ ਹਦੀਆਬਾਦ ਵਿਖੇ ਰਹਿ ਰਹੀ ਲੜਕੀ ਦੇ ਘਰ 'ਤੇ ਹਮਲਾ ਕਰਕੇ ਗੱਡੀ ਤੇ ਸਾਮਾਨ ਦੀ ਭੰਨਤੋੜ ਕਰ ਦਿੱਤੀ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਿਤੇਸ਼ ਕੁਮਾਰ ਵਾਸੀ ਹਦੀਆਬਾਦ ਨੇ ਦੱਸਿਆ ਕਿ ਉਸ ਨੇ ਕਰੀਬ ਦੋ ਮਹੀਨੇ ਪਹਿਲਾ ਬੇਬੀ ਕੁਮਾਰੀ ਨਾਲ ਕੋਰਟ ਮੈਰਿਜ ਕਰਵਾਈ ਸੀ ਤੇ ਇਹ ਵਿਆਹ ਉਸ ਦੇ ਘਰ ਵਾਲਿਆਂ ਦੀ ਮਰਜ਼ੀ ਦੇ ਖ਼ਿਲਾਫ਼ ਕਰਵਾਇਆ ਸੀ | ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਲੋਂ ਸੁਰੱਖਿਆ ਵੀ ਦਿੱਤੀ ਗਈ ਸੀ ਤੇ ਪੇਕੇ ਪਰਿਵਾਰ ਨੇ ਬਿਆਨ ਵੀ ਕਰਵਾਇਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਕਰਨਗੇ | ਉਨ੍ਹਾਂ ਦੱਸਿਆ ਕਿ ਦੇਰ ਰਾਤ ਕਰੀਬ 10.15 ਵਜੇ ਉਸ ਦਾ ਸਹੁਰਾ, ਸਾਲਾ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਤੇ ਉਸ ਦੇ ਘਰ ਖੜ੍ਹੀ ਟਾਟਾ ਏਸ ਗੱਡੀ ਤੇ ਕੈਮਰੇ ਦੀ ਭੰਨਤੋੜ ਕਰ ਦਿੱਤੀ ਤੇ ਧਮਕੀਆਂ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੂੰ ਪਹਿਲਾ ਰਾਤ ਸਮੇਂ ਵੀ ਸੂਚਨਾ ਦਿੱਤੀ ਤੇ ਪੁਲਿਸ ਨਹੀਂ ਪੁੱਜੀ ਤੇ ਅੱਜ ਸਵੇਰੇ ਦੇ ਵੀ ਕਈ ਫ਼ੋਨ ਕਰਨ ਦੇ ਬਾਵਜੂਦ ਪੁਲੀਸ ਨਹੀਂ ਪੁੱਜੀ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਐਕਟਿਵਾ ਸਵਾਰ ਮਹਿਲਾ ਨੂੰ ਟੱਕਰ ਮਾਰ ਕੇ ਕੀਤਾ ਜ਼ਖਮੀ, ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਨਡਾਲਾ 'ਚ ਸੈਰ ਕਰ ਰਹੇ ਕਿਸਾਨ ਯੂਨੀਅਨ ਦੇ ਆਗੂ ਨਾਲ ਦਾਤਰ ਦੀ ਨੋਕ 'ਤੇ ਲੁੱਟ ਖੋਹ
Ad Position 24