27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮੋਟਰਸਾਈਕਲ ਸਵਾਰ ਲੁਟੇਰੇ ਵਿਅਕਤੀ ਪਾਸੋਂ ਪਰਸ ਖੋਹ ਕੇ ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 03-04-2026
ਕਪੂਰਥਲਾ, 2 ਅਪ੍ਰੈਲ (ਸਡਾਨਾ)-ਪਤੀ-ਪਤਨੀ ਪਾਸੋਂ ਪਰਸ ਖੋਹ ਕੇ ਫ਼ਰਾਰ ਹੋਏ ਦੋ ਲੁਟੇਰਿਆਂ ਵਿਰੁੱਧ ਥਾਣਾ ਸਿਟੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ. ਐਸ. ਆਈ. ਹਰਜੀਤ ਸਿੰਘ ਨੂੰ ਸ਼ਿਕਾਇਤਕਰਤਾ ਮਹਿੰਦਰ ਦਾਸ ਵਾਸੀ ਸੰਤਪੁਰਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਸਕੂਟਰੀ 'ਤੇ ਕਾਲਜ ਰੋਡ 'ਤੇ ਕਰਤਾਰਪੁਰ ਵੱਲ ਜਾ ਰਹੇ ਸੀ | ਜਦੋਂ ਐਸ. ਡੀ. ਐਮ. ਕਾਲੋਨੀ ਨੇੜੇ ਐਸ. ਡੀ. ਐਮ. ਦੀ ਕੋਠੀ ਕੋਲ ਪਹੁੰਚੇ ਤਾਂ ਦੋ ਲੜਕਿਆਂ ਨੇ ਮੋਟਰਸਾਈਕਲ ਲਗਾ ਕੇ ਸਾਨੂੰ ਰੋਕ ਲਿਆ ਤੇ ਦਾਤਰ ਦਿਖਾਕੇ ਉਸ ਦੀ ਜੇਬ 'ਚੋਂ ਪਰਸ ਕੱਢ ਲਿਆ | ਜਿਸ 'ਚ 20 ਹਜ਼ਾਰ ਰੁਪਏ ਨਕਦੀ ਤੇ ਜ਼ਰੂਰੀ ਕਾਗਜ਼ਾਤ ਸਨ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਸੁਨੀਲ ਉਰਫ਼ ਸ਼ੰਕਰ ਵਾਸੀ ਮਹਿਤਾਬਗੜ੍ਹ ਤੇ ਕਰਨ ਵਾਸੀ ਮੁਹੱਲਾ ਰਾਇਕਾ ਵਿਰੁੱਧ ਕੇਸ ਦਰਜ ਕਰ ਲਿਆ ਹੈ | ਇਨ੍ਹਾਂ ਦੀ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ 'ਚ 2 ਦੀ ਮੌਤ ਅਗਲੀ ਖ਼ਬਰ ਐਕਟਿਵਾ ਸਵਾਰ ਮਹਿਲਾ ਨੂੰ ਟੱਕਰ ਮਾਰ ਕੇ ਕੀਤਾ ਜ਼ਖਮੀ, ਕਾਰ ਚਾਲਕ ਖ਼ਿਲਾਫ਼ ਕੇਸ ਦਰਜ
Ad Position 24