27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦੋ ਮੋਟਰਸਾਈਕਲਾਂ ਦੀ ਟੱਕਰ 'ਚ 2 ਦੀ ਮੌਤ

Ad Position 21
No active advertisement
ਅਜੀਤ ਡੈਸਕ 03-04-2026
ਭੁਲੱਥ, 2 ਅਪ੍ਰੈਲ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਬੀਤੀ ਰਾਤ ਮੇਨ ਸੜਕ ਭੁਲੱਥ-ਭੋਗਪਰ 'ਤੇ ਪੈਂਦੇ ਪਿੰਡ ਕਮਰਾਏ ਵਿਖੇ ਦੋ ਮੋਟਰਸਾਈਕਲਾਂ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਨਾਲ ਦੋਨੋਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਬਾਗੜੀਆਂ ਦਾ ਰਹਿਣ ਵਾਲਾ ਨੌਜਵਾਨ ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੁਲੱਥ ਤੋਂ ਬਾਗੜੀਆਂ ਜਾ ਰਿਹਾ ਸੀ ਤੇ ਸਾਹਮਣੇ ਪਾਸਿਓ ਪਿੰਡ ਕਮਰਾਏ ਦਾ ਰਹਿਣ ਵਾਲਾ ਧਰਮਪਾਲ ਪੁੱਤਰ ਸਾਧੂ ਰਾਮ ਜੋ ਪਿੰਡ ਬਜਾਜ ਤੋਂ ਕਮਰਾਏ ਆ ਰਿਹਾ ਸੀ ਤਾਂ ਜਦੋਂ ਕਮਰਾਏ ਮੋੜ 'ਤੇ ਦੋਨੋਂ ਪਹੁੰਚੇ ਤਾਂ ਇਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਦੋਨੋਂ ਜ਼ਖ਼ਮੀ ਹਾਲਤ 'ਚ ਸੜਕ 'ਤੇ ਡਿਗ ਗਏ | ਮੌਕੇ 'ਤੇ ਰਾਹਗੀਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, 108 ਰਾਹੀਂ ਸਬ ਡਵੀਜ਼ਨ ਹਸਪਤਾਲ ਭੁਲੱਥ ਦੀ ਐਂਬੂਲੈਂਸ ਨੂੰ ਸੱਦਿਆ, ਪਰ ਹਸਪਤਾਲ ਜਾਣ ਤੋਂ ਪਹਿਲਾਂ ਹੀ ਦੋਹਾਂ ਦੀ ਮੌਤ ਹੋ ਗਈ |
Ad Position 22
No active advertisement
ਪਿਛਲੀ ਖ਼ਬਰ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਵਿਅਕਤੀ ਪਾਸੋਂ ਪਰਸ ਖੋਹ ਕੇ ਹੋਏ ਫ਼ਰਾਰ
Ad Position 24