27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਾਜਪਾ ਦਫ਼ਤਰ 'ਤੇ ਹੋਏ ਧਮਾਕੇ ਦੇ ਮਾਮਲੇ ਨੂੰ ਲੈ ਕੇ ਸ਼ਹਿਰ 'ਚ ਆਗੂਆਂ ਨੇ ਕੀਤਾ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 03-04-2026
ਕਪੂਰਥਲਾ, 2 ਅਪ੍ਰੈਲ (ਸਡਾਨਾ)-ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਏ ਧਮਾਕੇ ਦੇ ਰੋਸ ਵਜੋਂ ਸ਼ਾਮ ਦੇ ਸਮੇਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਸਥਾਨਕ ਮਣੀਮਹੇਸ਼ ਮੰਦਿਰ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਰੋਸ ਰੈਲੀ ਕੱਢੀ ਗਈ | ਇਸ ਮੌਕੇ ਵਿਖਾਵਾਕਾਰੀਆਂ ਨੇ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ | ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਦੇ ਪੰਜਾਬ ਦੇ ਥਾਣਿਆਂ 'ਤੇ ਗਰਨੇਡ ਹਮਲੇ ਹੋ ਰਹੇ ਹਨ, ਕਦੇ ਹੁਸ਼ਿਆਰਪੁਰ ਵਿਖੇ ਡਾ. ਅੰਬੇਡਕਰ ਜੀ ਦੇ ਬੁੱਤ ਦਾ ਅਪਮਾਨ ਕੀਤਾ ਜਾ ਰਿਹਾ ਹੈ ਤੇ ਹੁਣ ਭਾਜਪਾ ਦਫ਼ਤਰ ਚੰਡੀਗੜ੍ਹ ਵਿਖੇ ਕਥਿਤ ਗਰਨੇਡ ਹਮਲਾ ਕੀਤਾ ਗਿਆ ਹੈ, ਇਹ ਸਾਰੀਆਂ ਘਟਨਾਵਾਂ ਸੂਬੇ ਦੀ ਏਕਤਾ ਨੂੰ ਤੋੜਣ ਦੀਆਂ ਸਾਜ਼ਿਸ਼ਾਂ ਹਨ | ਭਾਜਪਾ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇ | ਇਸ ਮੌਕੇ ਕਪੂਰ ਚੰਦ ਥਾਪਰ, ਰਜੀਵ ਪਾਹਵਾ, ਮਹਿੰਦਰ ਸਿੰਘ ਬਲੇਰ, ਨਿਰਮਲ ਨਾਹਰ, ਜਗਦੀਸ਼ ਸ਼ਰਮਾ, ਅਸ਼ਵਨੀ ਤੁਲੀ, ਅਸ਼ੋਕ ਕੁਮਾਰ ਮਾਹਲਾ, ਤੀਰਥ ਨੰਬਰਦਾਰ, ਸੰਨੀ ਬੈਂਸ ਪ੍ਰਧਾਨ ਯੁਵਾ ਮੋਰਚਾ, ਰੋਸ਼ਨ ਲਾਲ ਸਭਰਵਾਲ, ਵਿੱਕੀ ਗੁਜਰਾਲ, ਕਮਲ ਪ੍ਰਭਾਕਰ, ਸਰਬਜੀਤ ਦਿਓਲ, ਬਲਵੰਤ ਸਿੰਘ, ਪ੍ਰਦੀਪ ਕੌਸ਼ਲ, ਪ੍ਰਦੀਪ ਕੁਮਾਰ, ਸੌਰਵ ਖੁੱਲਰ, ਮਧੂ ਸੂਦ, ਰਾਜਨ, ਰਵਿੰਦਰ ਸ਼ਰਮਾ, ਅਸ਼ੀਸ਼ ਮਹਿਤਾ, ਸਰਬਜੀਤ ਬੰਟੀ, ਜਸ਼ਨ ਸਿੰਘ, ਸਾਹਿਲ, ਸੁਨੀਲ ਅਰੋੜਾ, ਮੱਸਾ ਸਿੰਘ, ਸੁਨੀਲ ਸ਼ਰਮਾ, ਸੋਨੂੰ ਔਜਲਾ, ਬਿੱਟੂ ਧੰਮ, ਅਮਰਨਾਥ, ਅਭੀ ਇੱਬਣ, ਪਾਰਸ ਸਭਰਵਾਲ, ਨਰੇਸ਼ ਸੇਠੀ, ਕੁਲਦੀਪ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਿੱਲ ਆਟੋਮੋਬਾਈਲਜ਼ ਨੇ ਮਹਿੰਦਰਾ ਦੇ ਨਵੇਂ ਮਾਡਲ ਅਰਜਨ 605 ਵੀ ਟੂ ਦੀਆਂ ਚਾਬੀਆਂ ਕਿਸਾਨਾਂ ਨੂੰ ਸੌਂਪੀਆਂ ਅਗਲੀ ਖ਼ਬਰ ਸਾਬਕਾ ਕੌਂਸਲਰ ਭੁਪਿੰਦਰ ਕੌਰ ਵਾਲੀਆ ਦੀ ਪਹਿਲੀ ਬਰਸੀ ਸੰਬੰਧੀ ਸਮਾਗਮ 5 ਨੂੰ
Ad Position 24