27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗਿੱਲ ਆਟੋਮੋਬਾਈਲਜ਼ ਨੇ ਮਹਿੰਦਰਾ ਦੇ ਨਵੇਂ ਮਾਡਲ ਅਰਜਨ 605 ਵੀ ਟੂ ਦੀਆਂ ਚਾਬੀਆਂ ਕਿਸਾਨਾਂ ਨੂੰ ਸੌਂਪੀਆਂ

Ad Position 21
No active advertisement
ਅਜੀਤ ਡੈਸਕ 03-04-2026
ਸੁਲਤਾਨਪੁਰ ਲੋਧੀ, 2 ਅਪ੍ਰੈਲ (ਥਿੰਦ)-ਪੰਜਾਬ 'ਚ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਕੰਪਨੀ ਦੇ ਸਭ ਤੋਂ ਵੱਡੇ ਡੀਲਰ ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਵਲੋਂ ਕੰਪਨੀ ਦੇ ਨਵੇਂ ਲਾਂਚ ਕੀਤੇ ਟਰੈਕਟਰ ਅਰਜਨ 605 ਵੀ ਟੂ ਦੀਆਂ ਚਾਬੀਆਂ ਪਿੰਡ ਤਲਵੰਡੀ ਚੌਧਰੀਆਂ ਦੇ ਕਿਸਾਨ ਹਰਜੀਤ ਸਿੰਘ ਰਾਣਾ ਸੁਆਮੀ, ਭਗਵੰਤ ਸਿੰਘ, ਲਵਪ੍ਰੀਤ ਸਿੰਘ ਨੂੰ ਸੌਂਪੀਆਂ | ਇਸ ਮੌਕੇ ਐਮ. ਡੀ. ਸਤਨਾਮ ਸਿੰਘ ਗਿੱਲ ਤੇ ਜਥੇਦਾਰ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਮਹਿੰਦਰਾ ਐਂਡ ਮਹਿੰਦਰਾ ਦੇ ਸਾਰੇ ਟਰੈਕਟਰ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਕੰਪਨੀ ਨੇ ਫ਼ਰਵਰੀ 2026 'ਚ ਭਾਰਤ ਵਿਚ ਸਭ ਤੋਂ ਵੱਧ 21471 ਟਰੈਕਟਰ ਵੇਚ ਕੇ ਰਿਕਾਰਡ ਬਣਾਇਆ ਹੈ | ਉਨ੍ਹਾਂ ਦੱਸਿਆ ਕਿ ਅਰਜਨ 605 ਵੀ ਟੂ ਟਰਬੋ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਜ਼ਮਾਨੇ ਦਾ ਟਰੈਕਟਰ ਹੈ | ਇਸ ਦੀ ਲਿਫ਼ਟ ਸਮਰੱਥਾ 2700 ਕਿੱਲੋਗ੍ਰਾਮ ਦੀ ਹੈ ਜੋ ਕਿ ਆਪਣੀ ਸ਼੍ਰੇਣੀ ਦੇ ਸਾਰੇ ਟਰੈਕਟਰਾਂ ਤੋਂ ਉੱਪਰ ਹੈ | ਇਸ ਦਾ ਦਮਦਾਰ ਇੰਜਨ ਹਰੇਕ ਕੰਮ ਨੂੰ ਆਸਾਨੀ ਨਾਲ ਕਰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਦਾ ਗੇਅਰ ਬਾਕਸ ਬਹੁਤ ਮਜ਼ਬੂਤ ਹੈ | ਇਸ ਮੌਕੇ ਏਰੀਆ ਮੈਨੇਜਰ ਸੰਜੇ ਦੱਤ ਨੇ ਦੱਸਿਆ ਕਿ ਯੂਵੋਟੇਕ 585 ਮਾਡਲ ਵੀ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁਕਾ ਹੈ ਤੇ ਇਸ ਸ਼ੇ੍ਰਣੀ ਦੇ ਸਾਰੇ ਟਰੈਕਟਰਾਂ ਤੋਂ ਉੱਤਮ ਹੈ | ਇਸ ਦੀ ਡੀਜ਼ਲ ਖਪਤ ਬਹੁਤ ਘੱਟ ਹੈ | ਇਸ ਦੀ ਲਿਫ਼ਟ ਕਪੈਸਿਟੀ 27 ਕੁਇੰਟਲ ਹੈ ਤੇ 18 ਗੇਅਰ ਹਨ | ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਇੰਡਸਟਰੀਜ਼ 'ਚ ਮਹਿੰਦਰਾ ਯੁਵੋ ਟੈਕ ਟਰੈਕਟਰ ਤੇ ਪਹਿਲੀ ਵਾਰ ਕੰਪਨੀ ਵਲੋਂ 6 ਸਾਲ ਦੀ ਗਾਰੰਟੀ ਦਿੱਤੀ ਗਈ ਹੈ ਤੇ ਇਹ ਡਬਲ ਕਲੱਚ, ਰਿਵਰਸ ਪੀ. ਟੀ. ਓ., ਥਰੀ ਸਪੀਡ, ਆਲੂ ਵਾਸਤੇ ਸਪੈਸ਼ਲ ਟਰੈਕਟਰ ਹੈ | ਇਸ ਮੌਕੇ ਸੇਲਜ਼ਮੈਨ ਗੁਰਦਾਸ ਸਿੰਘ ਅਮਾਨੀਪੁਰ, ਦਲਜੀਤ ਸਿੰਘ ਜੈਨਪੁਰ, ਪਰਮਜੀਤ ਸਿੰਘ ਦਰੀਏਵਾਲ, ਬਾਵਾ ਭਗਤਪੁਰ, ਸਰਵਨ ਸਿੰਘ ਚੱਕਾਂ, ਰਣਯੋਧ ਸਿੰਘ, ਭੋਲਾ ਸਿੰਘ ਚੱਕ, ਬਾਬਾ ਸ਼ਮਸ਼ੇਰ ਸਿੰਘ, ਜੋਗਿੰਦਰ ਸਿੰਘ ਸਰਪੰਚ ਰਣਧੀਰਪੁਰ, ਦੀਪਕ ਜੋਸ਼ੀ, ਅਮਨਦੀਪ ਕੌਰ ਮੈਨੇਜਰ ਵਰਕਸ਼ਾਪ, ਮਨਦੀਪ ਸਿੰਘ, ਰਘਬੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਡੀ ਪ੍ਰਭਾਤ ਫੇਰੀ ਸਜਾਈ ਅਗਲੀ ਖ਼ਬਰ ਭਾਜਪਾ ਦਫ਼ਤਰ 'ਤੇ ਹੋਏ ਧਮਾਕੇ ਦੇ ਮਾਮਲੇ ਨੂੰ ਲੈ ਕੇ ਸ਼ਹਿਰ 'ਚ ਆਗੂਆਂ ਨੇ ਕੀਤਾ ਰੋਸ ਮਾਰਚ
Ad Position 24