ਸੁਲਤਾਨਪੁਰ ਲੋਧੀ, 3 ਅਪ੍ਰੈਲ (ਥਿੰਦ)-ਸਲੀਬੀ ਯਾਤਰਾ ਤੇ ਗੁੱਡ ਫਰਾਈ ਡੇ ਮੌਕੇ ਅਨਿਲ ਕੁਮਾਰ ਠਾਕੁਰ ਮੈਮੋਰੀਅਲ ਕਲਵਰੀ ਚਰਚ ਲੋਹੀਆਂ ਚੁੰਗੀ ਵਿਖੇ ਪਾਸਟਰ ਮੁਸ਼ਤਾਕ ਦੀ ਅਗਵਾਈ 'ਚ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਪਾਸਟਰ ਮੁਸ਼ਤਾਕ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਪ੍ਰਭੂ ਨੂੰ ਇਸ ਦਿਨ ਉਨ੍ਹਾਂ ਦੇ ਦੁਸ਼ਮਣਾਂ ਵਲੋਂ ਸੂਲੀ ਤੇ ਚੜ੍ਹਾਇਆ ਗਿਆ ਸੀ ਪਰ ਉਹ ਦੁਬਾਰਾ ਜੀਵਤ ਹੋ ਕੇ ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੁਨਾਹ ਲਈ ਮੁਆਫ਼ ਕਰਦਾ ਹਾਂ | ਇਸੇ ਲਈ ਇਹ ਦਿਨ ਉਨ੍ਹਾਂ ਦੇ ਦਇਆ ਤੇ ਖਿਮਾ ਦੀ ਸਿੱਖਿਆ ਦਿੰਦੇ ਹੋਏ ਮਨਾਇਆ ਜਾਂਦਾ ਹੈ | ਅਸੀਂ ਉਨ੍ਹਾਂ ਦੇ ਬੇਮਿਸਾਲ ਬਲੀਦਾਨ ਨੂੰ ਯਾਦ ਕਰਦੇ ਹਾਂ | ਉਨ੍ਹਾਂ ਵਲੋਂ ਦਿੱਤਾ ਗਿਆ ਉਪਦੇਸ਼ ਸਾਰੀ ਦੁਨੀਆ ਦੇ ਲਈ ਇਕ ਮਿਸਾਲ ਬਣਿਆ ਹੈ | ਇਸ ਮੌਕੇ ਪਾਸਟਰ ਕਮਲੇਸ਼, ਪਾਸਟਰ ਰਣਜੀਤ ਕੌਰ ਮੋਨਿਕਾ, ਐਲਡਰ ਰੂਬਲ, ਐਲਡਰ ਕਿਰਨ, ਰਿਸ਼ੂ ਰਾਜੂ, ਉਦੇ, ਤਾਜ, ਸੁਖਵਿੰਦਰ, ਕੁਲਵਿੰਦਰ, ਰਣਜੀਤ, ਜੈਸਮੀਨ, ਮੱਧੂ, ਰਵੀ ਕੁਮਾਰ, ਮਨਜੀਤ ਕੁਮਾਰ, ਭੂਸ਼ਨ, ਵਿਕਰਮਪਾਲ, ਰਕੇਸ਼ ਦੀ ਅਗਵਾਈ ਹੇਠ ਹੋਈ ਸਲੀਬੀ ਯਾਤਰਾ. ਇਸ ਮੌਕੇ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਸੰਗਤ ਹਾਜ਼ਰ ਸਨ |