ਭੁਲੱਥ, 3 ਅਪ੍ਰੈਲ (ਮਨਜੀਤ ਸਿੰਘ ਰਤਨ)-ਗੁਰਦੁਆਰਾ ਸੁਖ ਸਾਗਰ (ਬੇਰੀਆਂ ਵਾਲਾ) ਰਾਜਪੁਰ ਭੁਲੱਥ ਵਿਖੇ ਵਿਸਾਖੀ ਦੀ ਆਰੰਭਤਾ ਸ਼ੁਰੂ ਹੋ ਚੁੱਕੀ ਹੈ | ਇਸ ਸੰਬੰਧੀ ਪ੍ਰਬੰਧਕ ਸੁਖਵੰਤ ਸਿੰਘ ਤੱਖਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ 25 ਮਾਰਚ ਤੋਂ ਖ਼ਾਲਸਾ ਸਿਰਜਣਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋ ਚੁੱਕੀ ਹੈ ਅਤੇ ਤਕਰੀਬਨ 43 ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸੰਗਤਾਂ ਵਲੋਂ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਸਮਾਗਮਾਂ ਸੰਬੰਧੀ ਗੁਰਦੁਆਰਾ ਸਾਹਿਬ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ ਤੇ 25 ਮਾਰਚ ਤੋਂ ਲੈ ਕੇ ਹੁਣ ਤੱਕ 19 ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪੈ ਚੁੱਕੇ ਹਨ | 14 ਅਪ੍ਰੈਲ ਤੱਕ ਇਸੇ ਤਰ੍ਹਾਂ ਹੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਲੜੀਵਾਰ ਚੱਲਦੇ ਰਹਿਣਗੇ | ਉਨ੍ਹਾਂ ਇਹ ਵੀ ਦੱਸਿਆ ਕਿ 14 ਅਪ੍ਰੈਲ ਨੂੰ ਵਿਸਾਖੀ ਸੰਬੰਧੀ ਸਾਲਾਨਾ ਸਮਾਗਮ ਕਰਵਾਇਆ ਜਾਵੇਗਾ, ਜਿਸ ਦੌਰਾਨ ਖੁੱਲੇ੍ਹ ਪੰਡਾਲ 'ਚ ਗਿਆਨੀ ਸਰੂਪ ਸਿੰਘ ਕਡਿਆਣਾ ਤੇ ਭਾਈ ਗਰਜਾ ਸਿੰਘ ਮਾਣਕਪੁਰ ਸ਼ਰੀਫ਼ ਦੇ ਢਾਡੀ ਜਥੇ ਵਾਰਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਨਗੇ | ਇਨ੍ਹਾਂ ਸਮਾਗਮਾਂ ਮੌਕੇ ਚੱਲ ਰਹੇ ਸ੍ਰੀ ਪਾਠਾਂ ਦੇ ਭੋਗ ਮੌਕੇ ਪੰਥ ਪ੍ਰਸਿੱਧ ਰਾਗੀ, ਢਾਡੀ ਜਥੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ | 25 ਮਾਰਚ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਤੇ ਉਸੇ ਦਿਨ ਤੋਂ ਹੀ ਰੋਜ਼ਾਨਾ ਹੀ ਗੁਰੂ ਕਾ ਲੰਗਰ ਚੱਲ ਰਿਹਾ, ਜਿਸ 'ਚ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਸੰਗਤਾਂ ਦੇ ਸਹਿਯੋਗ ਸਦਕਾ ਹੀ ਚੱਲ ਰਿਹਾ ਹੈ | ਇਸ ਮੌਕੇ ਕੈਪਟਨ ਬਲਵੀਰ ਸਿੰਘ, ਸੁਰਿੰਦਰ ਪਾਲ ਸਿੰਘ ਸਾਹਬੀ ਚੀਮਾ, ਪਿ੍ੰਸੀਪਲ ਸਰਵਣ ਸਿੰਘ ਧਾਮੀ, ਸੁਰਜੀਤ ਸਿੰਘ ਧਾਮੀ, ਮਨਜਿੰਦਰ ਸਿੰਘ, ਬਲਜੀਤ ਸਿੰਘ ਤੱਖਰ, ਸਤਨਾਮ ਸਿੰਘ, ਸੁੱਚਾ ਸਿੰਘ ਹੰਸਪਾਲ, ਸੁਖਦੇਵ ਸਿੰਘ, ਲਖਵਿੰਦਰ ਸਿੰਘ ਤੱਖਰ, ਮਾਸਟਰ ਜਸਵੀਰ ਸਿੰਘ, ਸੋਨੰੂ ਬੰਮਰਾ, ਮਿਸਤਰੀ ਸੰਤੋਖ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |