06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੱਜਣ ਸਿੰਘ ਚੀਮਾ ਨੇ ਕੀਤੀ ਅਹਿਮ ਪ੍ਰੈੱਸ ਕਾਨਫ਼ਰੰਸ-ਵਿਧਾਇਕ ਰਾਣਾ ਨੂੰ ਘੇਰਿਆ

Ad Position 21
No active advertisement
'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਰੈਸਟ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਨਾਲ ਪਾਰਟੀ ਆਗੂ ਤੇ ਵਰਕਰ | ਤਸਵੀਰ : ਲਾਡੀ ਸਟੂਡੀਓ <br/> 04-04-2026
ਸੁਲਤਾਨਪੁਰ ਲੋਧੀ, 3 ਅਪ੍ਰੈਲ (ਨਰੇਸ਼ ਹੈਪੀ)-ਬਲਾਕ ਸੰਮਤੀ ਚੇਅਰਮੈਨੀ ਚੋਣਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਪੂਰੀ ਤਰ੍ਹਾਂ ਸਿਆਸੀ ਟਕਰਾਅ ਵਿਚ ਬਦਲ ਗਿਆ ਹੈ | ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਲਗਾਏ ਗਏ ਦੋਸ਼ਾਂ ਦੇ ਜਵਾਬ 'ਚ ਆਮ ਆਦਮੀ ਪਾਰਟੀ ਵਲੋਂ ਤਿੱਖਾ ਪਲਟਵਾਰ ਕੀਤਾ ਗਿਆ ਹੈ | ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਕਿਹਾ ਕਿ ਉਨ੍ਹਾਂ ਦੀ ਰਾਣਾ ਪਰਿਵਾਰ ਨਾਲ ਉਨ੍ਹਾਂ ਦੀ ਕੋਈ ਨਿੱਜੀ ਰੰਜਿਸ਼ ਨਹੀਂ, ਪਰ 'ਦਬਦਬੇ ਅਤੇ ਝੂਠ' 'ਤੇ ਆਧਾਰਿਤ ਰਾਜਨੀਤੀ ਨਾਲ ਉਹ ਸਖ਼ਤ ਅਸਹਿਮਤ ਹਨ | ਚੀਮਾ ਨੇ ਦੋਸ਼ ਲਗਾਇਆ ਕਿ ਲੰਮੇ ਸਮੇਂ ਤੱਕ ਰਾਣਾ ਪਰਿਵਾਰ ਨੇ ਕਪੂਰਥਲਾ ਵਿਚ ਵਿਕਾਸ ਦਾ ਡੱਕਾ ਦੋਹਰਾ ਨਹੀਂ ਕੀਤਾ | ਆਪਣੇ ਕੰਮਾਂ ਦਾ ਜ਼ਿਕਰ ਕਰਦਿਆਂ ਚੀਮਾ ਨੇ ਦਾਅਵਾ ਕੀਤਾ ਕਿ ਉਹ ਸਾਲਾਂ ਤੋਂ ਨੌਜਵਾਨਾਂ ਨੂੰ ਖੇਡਾਂ ਤੇ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਨੂੰ ਨਵੀਂ ਦਿਸ਼ਾ ਦੇ ਰਹੇ ਹਨ | ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਦੋਸ਼ਾਂ 'ਤੇ ਸੱਜਣ ਸਿੰਘ ਚੀਮਾ ਦੇ ਤਿੱਖੇ ਜਵਾਬ ਨਾਲ ਕਪੂਰਥਲਾ ਦਾ ਸਿਆਸੀ ਮਾਹੌਲ ਕਾਫ਼ੀ ਗਰਮਾ ਗਿਆ ਹੈ | ਚੇਅਰਮੈਨੀ ਚੋਣ ਹੁਣ ਸਿਰਫ਼ ਇਕ ਅਹੁਦੇ ਦੀ ਲੜਾਈ ਨਹੀਂ ਰਹੀ, ਸਗੋਂ ਸਿਆਸੀ ਪ੍ਰਭਾਵ ਦੀ ਖੁੱਲ੍ਹੀ ਜੰਗ ਬਣ ਗਈ ਹੈ | ਹੁਣ ਸਭ ਦੀਆਂ ਨਿਗਾਂ ਆਉਣ ਵਾਲੇ ਦਿਨਾਂ 'ਤੇ ਟਿਕੀਆਂ ਹਨ | ਕੀ ਕੌਣ ਆਪਣਾ ਚੇਅਰਮੈਨ ਬਣਾਏਗਾ | ਦੂਜੇ ਪਾਸੇ ਵਿਧਾਇਕ ਰਾਣਾ ਨੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ, ਝੂਠੇ ਤੇ ਬੇਬੁਨਿਆਦ ਦੱਸਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਜ਼ਿਲ੍ਹਾ ਪ੍ਰਧਾਨ ਆਕਾਸ਼ਦੀਪ ਸਿੰਘ, ਸਰਪੰਚ ਮੇਜਰ ਸਿੰਘ ਜੈਨਪੁਰ, ਸਰਪੰਚ ਜੋਗਿੰਦਰ ਸਿੰਘ, ਬਲਦੇਵ ਸਿੰਘ ਮੰਗਾ, ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ, ਸਤਪਾਲ ਮਦਾਨ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ, ਗੁਰਚਰਨ ਸਿੰਘ ਮੀਰਪੁਰ, ਕੌਂਸਲਰ ਰਜਿੰਦਰ ਸਿੰਘ, ਸਰਪੰਚ ਰਾਮ ਸਿੰਘ, ਪਿੰਕਾ, ਪ੍ਰਗਟ ਸਿੰਘ, ਵਿੱਕੀ ਚੌਹਾਨ, ਸੋਨੂੰ ਕਬੀਰਪੁਰ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਕੌਰ ਸੰਧੂ ਦਾ 'ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ' ਯਾਦਗਾਰੀ ਪੁਰਸਕਾਰ ਨਾਲ ਸਨਮਾਨ <br/> ਅਗਲੀ ਖ਼ਬਰ ਗੁਰਦੁਆਰਾ ਸੁਖ ਸਾਗਰ (ਬੇਰੀਆਂ ਵਾਲਾ) ਵਿਖੇ ਚੱਲ ਰਹੇ ਵਿਸਾਖੀ ਸਮਾਗਮਾਂ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ <br/>
Ad Position 24
No active advertisement