ਫਗਵਾੜਾ, 3 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਦੇ ਸੰਬੰਧ 'ਚ ਰਾਵਲਪਿੰਡੀ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਮੇਵਾ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਜਗਜੀਤਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 31 ਮਾਰਚ ਨੂੰ ਉਹ ਆਪਣੇ ਮੋਟਰਸਾਈਕਲ 'ਤੇ ਪਿੰਡ ਹਰਬੰਸਪੁਰ ਅੱਡੇ ਤੇ ਜਾ ਰਹੇ ਸੀ ਤਾਂ ਉਸ ਨੂੰ ਸੁਖਦੇਵ ਸਿੰਘ, ਮੇਵਾ, ਰੁਪਿੰਦਰ ਸਿੰਘ ਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਕੁੱਟਮਾਰ ਕੀਤੀ ਤੇ ਇਨ੍ਹਾਂ ਸਭ ਕੁੱਝ ਅਜੀਤ ਸਿੰਘ, ਰਾਮ ਸਿੰਘ, ਨਿਰੰਜਨ ਸਿੰਘ ਦੀ ਸ਼ਹਿ 'ਤੇ ਕੀਤਾ ਹੈ | ਜਿਸ ਸੰਬੰਧ 'ਚ ਪੁਲਿਸ ਨੇ ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਅਜੀਤ ਸਿੰਘ, ਮੇਵਾ ਸਿੰਘ ਪੁੱਤਰ ਰਾਮ ਸਿੰਘ, ਰੁਪਿੰਦਰ ਸਿੰਘ ਉਰਫ਼ ਰਿੰਪੀ ਪੁੱਤਰ ਨਿਰੰਜਨ ਸਿੰਘ, ਅਜੀਤ ਸਿੰਘ ਪੁੱਤਰ ਮਿਲਖਾ ਸਿੰਘ, ਰਾਮ ਸਿੰਘ ਪੁੱਤਰ ਗੁਰਦਾਸ ਸਿੰਘ, ਨਿਰੰਜਨ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀਆਨ ਜਗਜੀਤਪੁਰ ਤੇ ਦੋ-ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |