ਭੁਲੱਥ, 3 ਅਪ੍ਰੈਲ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭਲੱਥ ਵਲੋਂ 10+2 ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ 5 ਅਪ੍ਰੈਲ ਨੂੰ ਕੀਤਾ ਦਾ ਰਿਹਾ ਹੈ | ਇਸ ਸੰਬੰਧੀ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਿਦਾਇਗੀ ਪਾਰਟੀ ਮੌਕੇ ਮਾਹਿਰ ਡਾ. ਅੰਮਿ੍ਤਪਾਲ ਕੌਰ ਤੇ ਉਨ੍ਹਾਂ ਨਾਲ ਇਤਿਹਾਸਿਕ ਮਹੱਤਤਾ ਰੱਖਣ ਵਾਲੇ ਥਿੰਦ ਪਰਿਵਾਰ ਜਲੰਧਰ ਤੋਂ ਗਗਨਦੀਪ ਕੌਰ ਥਿੰਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਉਨਾਂ ਦੱਸਿਆ ਕਿ ਗਗਨਦੀਪ ਕੌਰ ਥਿੰਦ ਆਪਣੇ ਸਮੇਂ ਦੇ ਬਹੁਤ ਹੀ ਹੁਸ਼ਿਆਰ ਤੇ ਅਨੁਸ਼ਾਸ਼ਿਤ ਵਿਦਿਆਰਥੀ ਸਨ | ਇਸ ਸੰਬੰਧੀ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਚੰਗੇ ਮਾਰਗ ਦਰਸ਼ਨ ਤੇ ਉਜਵਲ ਭਵਿੱਖ ਲਈ ਉਨ੍ਹਾਂ ਨੂੰ ਚੰਗੀਆਂ ਸ਼ਖ਼ਸੀਅਤਾਂ ਦੇ ਰੂਬਰੂ ਕਰਨਾ ਬਹੁਤ ਜ਼ਰੂਰੀ ਹੈ, ਜਿਸ ਕਰਕੇ ਸਕੂਲ ਵਲੋਂ 12ਵੀਂ ਕਰਕੇ ਜਾਣ ਵਾਲੇ ਵਿਦਿਆਰਥੀਆਂ ਲਈ ਇਕ ਚੰਗੇ ਭਵਿੱਖ ਦਾ ਨਿਰਮਾਣ ਕਰਨਾ ਵੀ ਕਾਫੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ | ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਤੇ ਸਮੂਹ ਸਟਾਫ ਵਲੋਂ ਵਿਦਾਇਗੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਸਾਰੇ ਵਿਦਿਆਰਥੀਆਂ ਨੂੰ ਨਿੱਘਾ ਸੱਦਾ ਦਿੱਤਾ ਗਿਆ |