05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਵਲੋਂ ਜੀ.ਕੇ. ਉਲੰਪੀਆਡ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 04-04-2026
ਫਗਵਾੜਾ, 3 ਅਪ੍ਰੈਲ (ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜੀ. ਕੇ. ਓਲੰਪੀਆਡ (2025-26) ਦੀ ਪ੍ਰੀਖਿਆ 'ਚ ਗੋਲਡ ਮੈਡਲ ਤੇ ਡਿਸਟਿ੍ਕਸ਼ਨ ਰੈਂਕ ਹਾਸਿਲ ਕਰ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਸ 'ਚ ਸੱਤਵੀਂ ਕਲਾਸ ਦੀ ਸ਼੍ਰਣਯਾ ਸ਼ਰਮਾ ਨੇ ਜ਼ੋਨਲ ਗੋਲਡ ਮੈਡਲ ਤੇ ਗੋਲਡ ਮੈਡਲ ਆਫ਼ ਡਿਸਟਿ੍ਕਸ਼ਨ ਪ੍ਰਾਪਤ ਕੀਤਾ |
ਜੀ. ਕੇ. ਓਲੰਪੀਆਡ 'ਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਤਗਮੇ ਪ੍ਰਾਪਤ ਕੀਤੇ, ਜਿਨ੍ਹਾਂ 'ਚ ਕਲਾਸ ਸੱਤਵੀਂ ਦੀ ਮਾਨਯਾ ਬੇਦੀ, ਕਲਾਸ ਪੰਜ ਦੇ ਵੀਰੇਨ ਉੱਪਲ, ਅਨਹਦ ਸਿੰਘ ਤੇ ਕੁਸ਼ਾਗ ਸ਼ਰਮਾ, ਚੌਖੀ ਦੇ ਕੁਸ਼ਵ ਕੌਰਾ, ਸਹਿਜ, ਸੋਖੀ ਤੇ ਸੂਰਯਾ ਸੋਖੀ, ਕਲਾਸ ਤੀਸਰੀ ਦੇ ਆਯਾਂਸ਼ ਗੁਪਤਾ, ਅਨੀਰੁੱਧ ਕਾਜਲਾ ਤੇ ਨਮਨਦੀਪ ਕੌਰ, ਕਲਾਸ ਦੂਸਰੀ ਦੇ ਐਨਿਕ ਖੰਡੂਜਾ, ਗੌਰਾਂਸ਼ ਬੱਤਰਾ ਤੇ ਯਸ਼ਵਰਧਨ, ਪਹਿਲੀ ਦੀ ਵਿਦਿਆਰਥਣ ਹਰਮਜੀਤ ਕੌਰ, ਸ਼ਿਵਿਕ ਵੇਦੀ, ਭਵਲੀਨ ਕੌਰ ਤੇ ਤੂਰਵੀ ਗੁਪਤਾ ਸ਼ਾਮਿਲ ਹਨ | ਪਿ੍ੰ. ਜ਼ੋਰਾਵਰ ਸਿੰਘ ਨੇ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀਆਂ 'ਤੇ ਮਾਣ ਹੈ ਤੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਸੰਵਾਦ ਪ੍ਰੋਗਰਾਮ ਤਹਿਤ ਨੂਰਪੁਰ ਜਨੂੰਹਾਂ ਵਿਖੇ ਮੀਟਿੰਗ <br/> ਅਗਲੀ ਖ਼ਬਰ ਲਾਇਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੀ ਮੀਟਿੰਗ 'ਚ ਪਰਮਜੀਤ ਸਿੰਘ ਬਣੇ ਪ੍ਰਧਾਨ <br/>
Ad Position 24
No active advertisement