05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਲਾਇਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੀ ਮੀਟਿੰਗ 'ਚ ਪਰਮਜੀਤ ਸਿੰਘ ਬਣੇ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 04-04-2026
ਬੇਗੋਵਾਲ, 3 ਅਪ੍ਰੈਲ (ਸੁਖਜਿੰਦਰ ਸਿੰਘ)-ਸਮਾਜ ਸੇਵੀ ਕੰਮਾਂ 'ਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੀ ਲਾਇਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਹਿਮਾਚਲ ਵਿਚ ਹੋਈ | ਇਸ ਮੌਕੇ ਜਿਥੇ ਕਲੱਬ ਵਲੋਂ ਬੀਤੇ ਸਮੇਂ ਦੌਰਾਨ ਕੀਤੇ ਕੰਮਾਂ 'ਤੇ ਵਿਚਾਰਾਂ ਕੀਤੀਆਂ ਗਈਆਂ, ਉਥੇ ਹੀ ਕਲੱਬ ਦੀ ਰਿਵਾਇਤ ਅਨੁਸਾਰ 2026-27 ਦੀ ਨਵੀਂ ਟੀਮ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ 'ਚ ਕੈਪਟਨ ਪਰਮਜੀਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਜਦਕਿ ਰਾਜਵਿੰਦਰ ਸਿੰਘ ਜੈਦ ਨੂੰ ਸੈਕਟਰੀ, ਸੰਜੀਵ ਚੌਹਾਨ ਨੂੰ ਕੈਸ਼ੀਅਰ ਤੇ ਕੁਲਵੰਤ ਸਿੰਘ ਘੋਤੜਾ ਨੂੰ ਪੀ. ਆਰ. ਓ. ਨਿਯੁਕਤ ਕੀਤਾ | ਇਸ ਮੌਕੇ ਨਵੀਂ ਚੁਣੀ ਗਈ ਟੀਮ ਨੇ ਜਿਥੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਲੱਬ ਨੇ ਉਨ੍ਹਾਂ ਨੂੰ ਇਨ੍ਹਾਂ ਸੇਵਾਵਾਂ ਲਈ ਚੁਣਿਆ ਹੈ, ਉਹ ਪੂਰੀ ਤਨਦੇਹੀ ਨਾਲ ਇਸ 'ਤੇ ਕੰਮ ਕਰਨਗੇ ਤੇ ਸਮਾਜ ਸੇਵੀ ਕੰਮਾਂ ਨੂੰ ਹੋਰ ਉਤਸ਼ਾਹਿਤ ਕਰਨਗੇ | ਇਸ ਮੌਕੇ ਸਰਬਜੀਤ ਸਿੰਘ ਪੱਪਲ ਨੇ ਸਮੂਹ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਲੱਬ ਦੀ ਪਹਿਚਾਣ ਉਨ੍ਹਾਂ ਵਲੋਂ ਕੀਤੇ ਕੰਮਾਂ ਕਰਕੇ ਬਣੀ ਹੈ ਤੇ ਸਾਨੂੰ ਆਸ ਹੈ ਕਿ ਸਾਰੀ ਟੀਮ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਨੂੰ ਹੋਰ ਅੱਗੇ ਲੈ ਕੇ ਜਾਣਗੇ | ਇਸ ਮੌਕੇ ਸੁਖਚੈਨ ਸਿੰਘ ਮੁਰੱਬੀਆ, ਸਰੂਪ ਸਿੰਘ ਖਾਸਰੀਆ, ਜਗਜੀਤ ਸਿੰਘ ਖਾਸਰੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਵਲੋਂ ਜੀ.ਕੇ. ਉਲੰਪੀਆਡ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਬਰਿਆਰ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ <br/>
Ad Position 24
No active advertisement