ਫਗਵਾੜਾ, 4 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਵਲੋਂ ਦਿਹਾਤੀ ਦੇ ਟਕਸਾਲੀ ਤੇ ਯੂਥ ਨੂੰ ਵੱਡਾ ਮਾਣ ਸਤਿਕਾਰ ਦਿੰਦਿਆਂ 51 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ ਕੀਤਾ | ਰਜਿੰਦਰ ਸਿੰਘ ਚੰਦੀ ਵੱਲੋਂ ਸੀਨੀਅਰ ਅਹੁਦੇਦਾਰਾਂ ਦੇ ਸਲਾਹ ਮਸ਼ਵਰਾ ਨਾਲ ਇਹ ਟੀਮ ਗਠਿਤ ਕੀਤੀ ਗਈ, ਜਿਸ 'ਚ ਰਜਿੰਦਰ ਸਿੰਘ ਚੰਦੀ ਚੇਅਰਮੈਨ, ਸਤਵਿੰਦਰ ਸਿੰਘ ਘੁੰਮਣ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਬਲਜਿੰਦਰ ਸਿੰਘ ਫ਼ਤਹਿਗੜ੍ਹ, ਬਿੰਦਰ ਸਿੰਘ ਰਾਵਲਪਿੰਡੀ, ਅੰਮਿ੍ਤਪਾਲ ਸਿੰਘ ਕੁਲਾਰ, ਤਜਿੰਦਰਪਾਲ ਸਿੰਘ ਬਿੱਟਾ, ਸ਼ਰਨਜੀਤ ਸਿੰਘ ਅਟਵਾਲ, ਗੁਰਵਿੰਦਰ ਸਿੰਘ ਵਿੱਕੀ, ਸਰੂਪ ਸਿੰਘ ਖਲਵਾੜਾ, ਅਜਾਇਬ ਸਿੰਘ ਹਰਬੰਸਪੁਰ, ਪਰਮਿੰਦਰ ਸਿੰਘ ਲਾਡੀ, ਪਰਮਜੀਤ ਸਿੰਘ ਸੰਘਾ, ਹਰਦੀਪ ਸਿੰਘ ਰਿਹਾਣਾ ਜੱਟਾ, ਗੁਰਦਾਵਰ ਸਿੰਘ ਭਾਖੜੀਆਣਾ, ਬਹਾਦਰ ਸਿੰਘ ਸੰਗਤਪੁਰ, ਸਤਨਾਮ ਸਿੰਘ ਰਾਣੀਪੁਰ, ਬਲਜਿੰਦਰ ਸਿੰਘ ਮਾਨਾਵਾਲੀ, ਸੁਰਿੰਦਰ ਸਿੰਘ ਖ਼ਾਲਸਾ, ਜਸਪਾਲ ਸਿੰਘ ਖੰਗੂੜਾ, ਮਨਜੀਤ ਸਿੰਘ ਖੁਰਮਪੁਰ, ਗਿਆਨ ਸਿੰਘ ਦੁੱਗ, ਬਲਦੇਵ ਸਿੰਘ ਬਬੇਲੀ, ਜਸਵਿੰਦਰ ਸਿੰਘ ਡੁਮੇਲੀ, ਸੁਖਦੇਵ ਸਿੰਘ ਸਾਹਨੀ, ਜੋਗਾ ਸਿੰਘ ਢੱਡੇ, ਮਹਿੰਦਰ ਸਿੰਘ ਲੱਖਪੁਰ, ਮੱਸਾ ਸਿੰਘ ਚੈਅੜ, ਗੁਰਸ਼ਰਨ ਸਿੰਘ ਲਾਲੀ, ਸੁਰਜੀਤ ਸਿੰਘ ਅਠੌਲੀ, ਸੁਰਜੀਤ ਸਿੰਘ ਉੱਚਾ ਪਿੰਡ, ਰਣਜੀਤ ਸਿੰਘ ਹਰਦਾਸਪੁਰ, ਰਜਿੰਦਰ ਸਿੰਘ ਨੰਗਲ, ਬਿੰਦਰ ਸਿੰਘ ਨੰਗਲ ਮੱਝਾ, ਸਤਨਾਮ ਸਿੰਘ ਚਿਹੇੜੂ, ਮਨਜੀਤ ਸਿੰਘ ਰਣਧੀਰਗੜ੍ਹ, ਅਮਰਜੀਤ ਸਿੰਘ ਅੰਬੇਡਕਰ ਨਗਰ, ਅਮਰੀਕ ਸਿੰਘ ਬੁਹਾਨੀ, ਲਾਲ ਸਿੰਘ ਰਾਣੀਪੁਰ, ਵਲੈਤੀ ਰਾਮ ਜਮਾਲਪੁਰ, ਬਲਦੇਵ ਸਿੰਘ ਜਗਤਪੁਰ ਜੱਟਾ, ਚਰਨ ਸਿੰਘ ਮੌਲੀ, ਸੁਖਦੇਵ ਸਿੰਘ ਨਰੂੜ, ਰਣਜੀਤ ਸਿੰਘ ਖੇੜਾ, ਨਿਰਵੈਰ ਸਿੰਘ ਵਾਹਦ, ਸਤਪਾਲ ਸਿੰਘ ਕਿਸ਼ਨਪੁਰ, ਗੁਰਦੀਪ ਸਿੰਘ ਮਾਣਕ, ਮਨਵੀਰ ਸਿੰਘ ਮੀਰਾਪੁਰ, ਹਰਦੀਪ ਸਿੰਘ ਬਘਾਣਾ, ਹਰਜਿੰਦਰ ਸਿੰਘ ਚਿਹੇੜੂ, ਸੁਰਜੀਤ ਸਿੰਘ ਗੰਡਮ ਆਦਿ ਮੈਂਬਰ ਬਣਾਏ ਗਏ | ਇਸ ਮੌਕੇ ਰਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਪਿੰਡਾਂ ਦੇ ਲੋਕਾਂ ਦੀ ਬਣਾਈ ਇਹ ਟੀਮ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੀ ਟੀਮ ਹੈ | ਇਸ ਮੌਕੇ ਨਵ-ਨਿਯੁਕਤ ਟੀਮ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਇਸ ਟੀਮ ਨੂੰ ੂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਵਾਹਦ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ |