31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪ੍ਰਮਾਤਮਾ ਹਰ ਯੁੱਗ ਵਿਚ ਧਰਮ ਸਥਾਪਤ ਕਰਨ ਅਤੇ ਆਪਣੇ ਭਗਤਾਂ ਨੂੰ ਉੱਚਾ ਚੁੱਕਣ ਲਈ ਅਵਤਾਰ ਧਾਰਨ ਕਰਦੇ ਹਨ <br/>

Ad Position 21
No active advertisement
ਅਜੀਤ ਡੈਸਕ 05-04-2026
ਢਿਲਵਾਂ, 4 ਅਪ੍ਰੈਲ (ਗੋਬਿੰਦ ਸੁਖੀਜਾ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਢਿਲਵਾਂ ਦੇ ਸ਼ਿਵ ਮੰਦਰ ਵਿਖੇ ਪੰਜ ਦਿਨਾਂ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ | ਦੂਜੇ ਦਿਨ, ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਮਨਸਵਿਨੀ ਭਾਰਤੀ ਨੇ ਭਗਤਾਂ ਨੂੰ ਭਗਵਾਨ ਦੀਆਂ ਲੀਲਾਵਾਂ ਬਾਰੇ ਦੱਸਿਆ | ਸਾਧਵੀ ਨੇ ਦੱਸਿਆ ਕਿ ਜਦੋਂ ਵੀ ਮਨੁੱਖੀ ਸਮਾਜ ਸੱਚ, ਨਿਆਂ ਅਤੇ ਧਰਮ ਦੀ ਪਰਿਭਾਸ਼ਾ ਨੂੰ ਭੁੱਲ ਜਾਂਦਾ ਹੈ ਅਤੇ ਕੁਕਰਮ ਅਤੇ ਪਾਪ ਦੇ ਰਾਹ 'ਤੇ ਚੱਲਦਾ ਹੈ, ਉਸ ਸਮੇਂ ਭਗਵਾਨ ਧਰਮ ਨੂੰ ਮੁੜ ਸਥਾਪਿਤ ਕਰਨ ਅਤੇ ਮਨੁੱਖਤਾ ਨੂੰ ਇਸਦੇ ਅਸਲ ਸੁਭਾਅ ਤੋਂ ਜਾਣੂ ਕਰਵਾਉਣ ਲਈ ਧਰਤੀ 'ਤੇ ਅਵਤਾਰ ਲੈਂਦੇ ਹਨ | ਉਹ ਮਨੁੱਖਤਾ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਦੇ ਹਨ ਅਤੇ ਇਸਨੂੰ ਆਤਮ ਸ਼ਾਂਤੀ ਦਾ ਰਸਤਾ ਦਿਖਾਉਂਦੇ ਹਨ | ਪਰ ਜਦੋਂ ਮਨੁੱਖ ਭਰਮ ਵਿਚ ਫਸ ਜਾਂਦੇ ਹਨ, ਤਾਂ ਉਹ ਵਿਨਾਸ਼ ਦੇ ਰਾਹ 'ਤੇ ਚੱਲ ਪੈਂਦੇ ਹਨ | ਜਦੋਂ ਮਨੁੱਖ ਅੰਦਰ ਹੰਕਾਰ ਆ ਜਾਂਦਾ ਹੈ, ਕਥਾ ਵਿਚ ਭਗਵਾਨ ਦਾ ਜਨਮ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਕਥਾ ਵਿਚ ਵਿਸ਼ੇਸ਼ ਮਹਿਮਾਨ ਸੰਤੋਸ਼ ਸੋਂਧੀ (ਸ਼ਿਵ ਮੰਦਰ ਪ੍ਰਧਾਨ), ਐਡਵੋਕੇਟ ਹੇਮਦੀਪ , (ਆਰ.ਐਸ.ਐਸ. ਰਈਆ ਪ੍ਰਮੁੱਖ) ਵਿਸ਼ੇਸ਼ ਤੋਰ ਤੇ ਪਹੁੰਚੇ | ਇਸ ਮੌਕੇ ਸਾਰੇ ਭਗਤਾਂ ਨੇ ਕਥਾ ਦਾ ਆਨੰਦ ਮਾਣਿਆ | ਕਥਾ ਦੇ ਅੰਤ ਵਿਚ ਸਾਰਿਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਫਤੂਢੀਂਗਾ ਜ਼ੋਨ ਦੀ ਵਾਈਸ ਚੇਅਰਪਰਸਨ ਚੁਣੇ ਜਾਣ 'ਤੇ ਦਲਜੀਤ ਕੌਰ ਦਾ ਪਿੰਡ ਵਾਸੀਆਂ ਵਲੋਂ ਸਵਾਗਤ <br/> ਅਗਲੀ ਖ਼ਬਰ ਫਗਵਾੜਾ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਨੇ ਬਣਾਈ 51 ਮੈਂਬਰ ਟੀਮ
Ad Position 24