31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਲਾਕ ਸੰਮਤੀ ਫਤੂਢੀਂਗਾ ਜ਼ੋਨ ਦੀ ਵਾਈਸ ਚੇਅਰਪਰਸਨ ਚੁਣੇ ਜਾਣ 'ਤੇ ਦਲਜੀਤ ਕੌਰ ਦਾ ਪਿੰਡ ਵਾਸੀਆਂ ਵਲੋਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 05-04-2026
ਭੰਡਾਲ ਬੇਟ, 4 ਅਪ੍ਰੈਲ (ਜੋਗਿੰਦਰ ਸਿੰਘ ਜਾਤੀਕੇ)-ਬਲਾਕ ਸੰਮਤੀ ਜ਼ੋਨ ਫੱਤੂਢੀਂਗਾ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵਿਚਕਾਰ ਚੱਲ ਰਹੀ ਕਸ਼ਮਕਸ਼ ਦਾ ਓਦੋਂ ਅੰਤ ਹੋ ਗਿਆ ਜਦੋਂ ਅੱਜ ਡੀ. ਸੀ. ਦਫ਼ਤਰ ਕਪੂਰਥਲਾ ਵਿਖੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਦੇ ਬੀਬੀ ਮਨਵੀਰ ਕੌਰ ਨੂੰ ਚੇਅਰਪਰਸਨ ਅਤੇ ਬੀਬੀ ਦਲਜੀਤ ਕੌਰ ਨੂੰ ਉਪ ਚੇਅਰਪਰਸਨ ਚੁਣ ਲਿਆ, ਜਿਸ ਦਾ ਆਜ਼ਾਦ ਵਿਧਾਇਕ ਦੇ ਸਮਰਥਕਾਂ ਵਲੋਂ ਬੜੇ ਹੀ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ | ਇਸ ਮੌਕੇ ਉਪ ਚੇਅਰਪਰਸਨ ਚੁਣੀ ਗਈ ਬੀਬੀ ਦਲਜੀਤ ਕੌਰ ਦਾ ਪਿੰਡ ਸੁਰਖਪੁਰ ਵਿਖੇ ਪੁੱਜਣ 'ਤੇ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਢੋਲ ਵਜਾ ਕੇ ਤੇ ਲੱਡੂ ਵੰਡ ਕੇ ਸਵਾਗਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਧਰੁਵ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਰਾਜਸਥਾਨ ਨੇ ਗੁਜਰਾਤ 'ਤੇ ਕੀਤੀ ਜਿੱਤ ਦਰਜ <br/> ਅਗਲੀ ਖ਼ਬਰ ਪ੍ਰਮਾਤਮਾ ਹਰ ਯੁੱਗ ਵਿਚ ਧਰਮ ਸਥਾਪਤ ਕਰਨ ਅਤੇ ਆਪਣੇ ਭਗਤਾਂ ਨੂੰ ਉੱਚਾ ਚੁੱਕਣ ਲਈ ਅਵਤਾਰ ਧਾਰਨ ਕਰਦੇ ਹਨ <br/>
Ad Position 24