ਅਹਿਮਦਾਬਾਦ, 4 ਅਪ੍ਰੈਲ (ਏਜੰਸੀ)-ਅੱਜ ਅਹਿਮਦਾਬਾਦ ਵਿਖੇ ਖੇਡੇ ਗਏ ਆਈ.ਪੀ.ਐਲ. ਮੈਚ 'ਚ ਰਾਜਸਥਾਨ ਰਾਈਲਜ਼ ਨੇ ਗੁਜਰਾਤ ਟਾਈਟਨਜ਼ ਨੂੰ 6 ਦੌੜਾਂ ਨਾਲ ਹਰਾਇਆ | ਇਥੋਂ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 6 ਵਿਕਟਾਂ ਦੇ ਨੁਕਸਾਨ 'ਤੇ ਕੁੱਲ 210 ਦÏੜਾਂ ਬਣਾਈਆਂ | ਇਸ ਮੌਕੇ ਧਰੁਵ ਜੁਰੇਲ ਤੇ ਯਸ਼ਸਵੀ ਜੈਸਵਾਲ ਨੇ ਦਮਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜੇ ਲਗਾਏ | ਜਦਕਿ ਰਵੀ ਬਿਸ਼ਨੋਈ ਨੇ 3 ਓਵਰਾਂ 'ਚ 4 ਵਿਕਟਾਂ ਲਈਆਂ | ਉਸਨੇ ਸਾਈ ਸੁਧਰਸਨ, ਰਾਹੁਲ ਤੇਵਤੀਆ, ਵਾਸ਼ਿੰਗਟਨ ਸੁੰਦਰ ਤੇ ਗਲੇਨ ਫਿਲਿਪਸ ਨੂੰ ਆਊਟ ਕੀਤਾ | ਰਿਆਨ ਪਰਾਗ ਨੇ ਕੁਮਾਰ ਕੁਸ਼ਾਗਰਾ ਨੂੰ ਪੈਵੇਲੀਅਨ ਵਾਪਸ ਭੇਜਿਆ ਤੇ ਨੈਂਡਰੇ ਬਰਗਰ ਨੇ ਜੋਸ ਬਟਲਰ ਨੂੰ ਆਊਟ ਕੀਤਾ | ਇਸ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ | ਕੁਮਾਰ ਕੁਸ਼ਾਗਰਾ ਤੇ ਸਾਈ ਸੁਧਰਸਨ ਨੇ ਮਿਲ ਕੇ ਪਹਿਲੀ ਵਿਕਟ ਲਈ 78 ਦÏੜਾਂ ਜੋੜੀਆਂ | ਕੁਸ਼ਾਗਰਾ ਨੇ 18 ਦੌੜਾਂ ਬਣਾਈਆਂ | ਇਸ ਤੋਂ ਬਾਅਦ, ਗੁਜਰਾਤ ਟਾਈਟਨਸ ਨੂੰ ਸੁਧਰਸ਼ਨ ਦੇ ਆਊਟ ਹੋਣ ਨਾਲ ਵੱਡਾ ਝਟਕਾ ਲੱਗਾ | 44 ਗੇਂਦਾਂ ਦਾ ਸਾਹਮਣਾ ਕਰਦੇ ਹੋਏ, ਸੁਧਰਸਨ ਨੇ 73 ਦÏੜਾਂ ਬਣਾਈਆਂ, ਇਕ ਪਾਰੀ ਜਿਸ 'ਚ 9 ਚÏਕੇ ਤੇ 3 ਛੱਕੇ ਸ਼ਾਮਲ ਸਨ | ਗੁਜਰਾਤ 8 ਵਿਕਟਾਂ ਦੇ ਨੁਕਸਾਨ 'ਤੇ 20 ਓਵਰਾਂ 'ਚ 204 ਦੌੜਾਂ ਹੀ ਬਣਾ ਪਾਇਆ ਤੇ ਟੀਮ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ | ਪਿਛਲੀ ਵਾਰ ਗੁਜਰਾਤ ਨੂੰ ਪੰਜਾਬ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ |
ਖੇਡ ਸੰਸਾਰ
Free
ਧਰੁਵ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਰਾਜਸਥਾਨ ਨੇ ਗੁਜਰਾਤ 'ਤੇ ਕੀਤੀ ਜਿੱਤ ਦਰਜ <br/>
ਅਜੀਤ ਡੈਸਕ
05-04-2026