ਮੌਸਮ ਖ਼ਰਾਬ ਹੋਣ ਤੇ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨਾਲ ਕਿਸਾਨਾਂ 'ਚ ਚਿੰਤਾ
ਅਜੀਤ ਡੈਸਕ
05-04-2026
ਢਿਲਵਾਂ, 4 ਅਪ੍ਰੈਲ (ਪ੍ਰਵੀਨ ਕੁਮਾਰ)-ਕਟਾਈ ਲਈ ਤਕਰੀਬਨ ਤਿਆਰ ਖੜ੍ਹੀ ਕਣਕ ਦੀ ਸੋਨੇ ਰੰਗੀ ਫ਼ਸਲ ਮੌਸਮ ਦੀ ਮਾਰ ਝੱਲ ਰਹੀ ਹੈ | ਢਿਲਵਾਂ ਸਮੇਤ ਆਸ-ਪਾਸ ਦੇ ਖੇਤਰਾਂ 'ਚ ਪਿਛਲੇ ਦਿਨਾਂ ਤੋਂ ਮੌਸਮ ਦੇ ਖ਼ਰਾਬ ਹੋਣ ਉਪਰੰਤ ਰੁਕ-ਰੁਕ ਕੇ ਹੋ ਬਾਰਿਸ਼ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ | ਇਸ ਸੰਬੰਧੀ ਵੱਖ-ਵੱਖ ਕਿਸਾਨਾਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ ਕਰੀਬ ਕਰੀਬ ਪੱਕ ਗਈ ਹੈ ਤੇ ਕਟਾਈ ਲਈ ਤਿਆਰ ਹੈ ਤੇ ਅਜਿਹੇ 'ਚ ਬਾਰਿਸ਼ ਹੋਣ ਨਾਲ ਕਣਕ ਦੇ ਝਾੜ 'ਤੇ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਆਈ ਤੇਜ਼ ਹਨੇਰੀ ਨਾਲ ਕਣਕ ਦੀ ਫਸਲ ਖੇਤਾਂ 'ਚ ਵਿਛ ਗਈ ਸੀ, ਜਿਸ ਨਾਲ ਦਾਣੇ ਦਾ ਨੁਕਸਾਨ ਹੋਇਆ ਤੇ ਹੁਣ ਦੁਬਾਰਾ ਬਾਰਿਸ਼ ਨਾਲ ਕਣਕ ਦੀ ਫ਼ਸਲ ਨੂੰ ਨੁਕਸਾਨ ਪੁੱਜਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |