05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਲਵਰੀ ਚਰਚ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-04-2026
ਸੁਲਤਾਨਪੁਰ ਲੋਧੀ, 5 ਅਪ੍ਰੈਲ (ਥਿੰਦ)-ਅਨਿਲ ਕੁਮਾਰ ਠਾਕੁਰ ਮੈਮੋਰੀਅਲ ਕਲਵਰੀ ਚਰਚ ਲੋਹੀਆਂ ਚੁੰਗੀ ਪਾਸਟਰ ਮੁਸ਼ਤਾਕ ਦੀ ਅਗਵਾਈ 'ਚ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਪਾਸਟਰ ਮੁਸਤਾਕ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਪ੍ਰਭੂ ਨੂੰ ਉਨ੍ਹਾਂ ਦੇ ਦੁਸ਼ਮਣਾਂ ਵਲੋਂ ਸੂਲੀ 'ਤੇ ਚੜ੍ਹਾਇਆ ਗਿਆ ਸੀ ਪਰ ਪ੍ਰਭੂ ਯਿਸੂ ਮਸੀਹ ਦੁਬਾਰਾ ਜੀਵਤ ਹੋ ਕੇ ਉਨ੍ਹਾਂ ਨੇ ਉਨ੍ਹਾਂ ਲਈ ਸੰਦੇਸ਼ ਦਿੱਤਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੁਨਾਹ ਲਈ ਮੁਆਫ਼ ਕਰਦਾ ਹਾਂ | ਇਸੇ ਲਈ ਈਸਟਰ ਪ੍ਰਭੂ ਯਿਸੂ ਮਸੀਹ ਦਾ ਉੱਠਣ ਦਾ ਦਿਨ ਮਨਾਇਆ ਜਾਂਦਾ ਹੈ ਉਨ੍ਹਾਂ ਨੇ ਦਇਆ ਅਤੇ ਖਿਮਾ ਦੀ ਸਿੱਖਿਆ ਦਿੱਤੀ | ਉਨ੍ਹਾਂ ਵਲੋਂ ਦਿੱਤਾ ਗਿਆ ਉਪਦੇਸ਼ ਸਾਰੀ ਦੁਨੀਆ ਦੇ ਲਈ ਇਕ ਮਿਸਾਲ ਬਣਿਆ | ਇਸ ਮੌਕੇ ਪਾਸਟਰ ਕਮਲੇਸ਼, ਪਾਸਟਰ ਰਣਜੀਤ ਕੌਰ ਮੋਨਿਕਾ, ਐਲਡਰ ਰੂਬਲ, ਐਲਡਰ ਕਿਰਨ, ਰਿਸ਼ੂ ਰਾਜੂ, ਉਦੇ, ਤਾਜ, ਸੁਖਵਿੰਦਰ, ਕੁਲਵਿੰਦਰ, ਰਣਜੀਤ, ਜੈਸਮੀਨ, ਮੱਧੂ, ਰਵੀ ਕੁਮਾਰ, ਮਨਜੀਤ ਕੁਮਾਰ, ਭੂਸ਼ਣ, ਵਿਕਰਮਪਾਲ, ਰਕੇਸ਼ ਦੀ ਅਗਵਾਈ ਹੇਠ ਸਲੀਬੀ ਯਾਤਰਾ ਹੋਈ | ਇਸ ਮੌਕੇ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਸੰਗਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਜ਼ਖ਼ਮੀ <br/> ਅਗਲੀ ਖ਼ਬਰ ਘਰ 'ਚੋਂ ਗਹਿਣੇ ਚੋਰੀ
Ad Position 24