ਭੁਲੱਥ, 6 ਅਪ੍ਰੈਲ (ਮੇਹਰ ਚੰਦ ਸਿੱਧੂ)-ਇਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਤੋਂ ਭੁਲੱਥ ਰੋਡ ਲੁੱਕ ਪਲਾਟ ਦੇ ਨਜ਼ਦੀਕ ਇਕ ਚਿੱਟੇ ਰੰਗ ਦੀ ਬਰੀਜਾ ਗੱਡੀ ਖੇਤਾਂ 'ਚ ਪਲਟੀ, ਲੁਕ ਪਲਾਟ ਦੇ ਕੰਮ ਕਰਦੇ ਕੁਝ ਵਿਅਕਤੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਇਹ ਬਰੀਜਾ ਗੱਡੀ ਨੰਬਰ ਪੀ ਬੀ 57 ਸੀ 6008 ਜੋ ਰਾਏਪੁਰ ਪੀਰ ਬਖ਼ਸ਼ ਵਾਲਾ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਦੋਂ ਉਹ ਲੁਕ ਪਲਾਂਟ ਦੇ ਨਜ਼ਦੀਕ ਪੁੱਜੀ ਤਾਂ ਬੇਕਾਬੂ ਹੋਣ ਕਰਕੇ ਸੜਕ ਦੇ ਨਾਲ ਲੱਗਦੇ ਖੇਤਾਂ 'ਚ ਪਲਟ ਗਈ, ਜਿਸ ਦਾ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ | ਖਬਰ ਲਿਖੇ ਜਾਣ ਤੱਕ ਗੱਡੀ ਚਾਲਕ ਦਾ ਪਤਾ ਨਹੀਂ ਲੱਗ ਸਕਿਆ |