02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸ਼ਿਸ਼ੂ ਮਾਡਲ ਸਕੂਲ ਭੁਲੱਥ ਦੀ ਰਫ਼ਤਾਰ ਦੇ ਸੂਰਮੇ ਮੈਰਾਥਨ ਦੌੜ ਜਲੰਧਰ 'ਚ ਸ਼ਾਨਦਾਰ ਜਿੱਤ <br/>

Ad Position 21
No active advertisement
ਅਜੀਤ ਡੈਸਕ 10-04-2026
ਭੁਲੱਥ, 9 ਅਪ੍ਰੈਲ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਸਪੋਰਟਸ ਕਲੱਬ ਨੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਦੀ ਯੋਗ ਅਗਵਾਈ ਅਧੀਨ 100 ਤੋਂ ਵੱਧ ਵਿਦਿਆਰਥੀ ਅਤੇ 10 ਤੋਂ ਵੱਧ ਅਧਿਆਪਕਾਂ ਦੀ ਟੀਮ ਰਫ਼ਤਾਰ ਦੇ ਸੂਰਮੇ ਮੈਰਾਥਨ ਜਲੰਧਰ ਵਿਚ ਪੰਜ ਕਿੱਲੋਮੀਟਰ ਅਤੇ ਤਿੰਨ ਕਿੱਲੋਮੀਟਰ ਦੌੜਾਂ ਲਈ ਭੇਜੇ | ਸਕੂਲ ਦੀਆਂ ਮਹਿਲਾ ਅਧਿਆਪਕਾਂ ਨੇ ਮੈਰਾਥਨ ਦੌੜ ਪੰਜ ਕਿੱਲੋਮੀਟਰ 'ਚ ਆਪਣੀ ਧਾਂਕ ਜਮਾਈ | ਸਪੋਰਟਸ ਕਲੱਬ ਹੈੱਡ ਵਿਸਾਖਾ ਨੇ ਪੰਜ ਕਿੱਲੋਮੀਟਰ 'ਚ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਇਸ ਵਰਗ ਵਿਚ ਨਿਸ਼ਾ ਭਗਵਾਨਪੁਰ ਨੇ ਦੂਜਾ ਸਥਾਨ ਹਾਸਿਲ ਕਰਕੇ ਆਪਣੀ ਸ਼ਾਨਦਾਰ ਜਿੱਤ ਦਰਜ ਕੀਤੀ | ਔਰਤਾਂ ਦੇ 35 ਤੋਂ 45 ਸਾਲ ਉਮਰ ਵਰਗ 'ਚ ਓਵਰਆਲ ਰੇਖਾ ਰਾਜਪੂਤ ਨੇ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਜਲੰਧਰ ਦੀ ਧਰਤੀ 'ਤੇ ਰੌਸ਼ਨ ਕੀਤਾ | 10+1 ਦੀ ਵਿਦਿਆਰਥਣ ਮਨਰੂਪ ਕੌਰ ਆਲਮਪੁਰ ਬੱਕਾ ਨੇ ਵਿਦਿਆਰਥੀ ਵਰਗ 'ਚ ਤੀਜਾ ਸਥਾਨ ਹਾਸਿਲ ਕਰਕੇ ਸਨਮਾਨ ਚਿੰਨ੍ਹ ਪ੍ਰਾਪਤ ਕੀਤਾ | ਸਕੂਲ ਦੀ ਇਸ ਸ਼ਾਨਦਾਰ ਜਿੱਤ 'ਤੇ ਜੇਤੂਆਂ ਨੂੰ ਸਕੂਲ ਦੇ ਪ੍ਰਸ਼ਾਸਨਿਕ ਵਿਭਾਗ ਵਲੋਂ ਹੈੱਡ ਮਿਸਟਰ ਨਰਿੰਦਰ ਕੌਰ ਤੇ ਵਾਈਸ ਪਿ੍ੰਸੀਪਲ ਅਨੀਤਾ ਨੇ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਨੇ ਇਸ ਜਿੱਤ ਨੂੰ ਪੂਰੇ ਭੁਲੱਥ ਦੀ ਜਿੱਤ ਦੱਸਦਿਆਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਡਾਕਟਰ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਅਥਲੈਟਿਕ ਟ੍ਰੇਨਿੰਗ ਲਈ ਸਕੂਲ ਵਲੋਂ ਕੀਨੀਆਂ ਦੇਸ਼ ਦੇ ਵਿਸਲੇ ਕੀਬੀਚੀ ਨੂੰ ਕੋਚ ਨਿਯੁਕਤ ਕੀਤਾ ਗਿਆ ਹੈ ਤੇ ਉਹ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਖਿਡਾਰੀ ਬਣਾਉਣਗੇ |

Ad Position 22
No active advertisement
ਪਿਛਲੀ ਖ਼ਬਰ ਹਫ਼ਤੇਅੰਤ ਕੋਰਸ ਕਰਨ ਵਾਲੇ 22 ਹਜ਼ਾਰ ਵਿਦਿਆਰਥੀਆਂ ਨੂੰ ਲੋਨ ਵਾਪਸ ਕਰਨ ਦੇ ਨੋਟਿਸ ਅਗਲੀ ਖ਼ਬਰ ਪ੍ਰਭਾਵਿਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ-ਸ਼ੰਮੀ
Ad Position 24