ਫਗਵਾੜਾ, 10 ਅਪੈ੍ਰਲ (ਚਾਨਾ)-ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਫਗਵਾੜਾ ਦੀ ਕਾਰਜਕਾਰਨੀ ਤੇ ਨਾਰੀ ਜਾਗਿ੍ਤੀ ਵਿੰਗ ਦੀ ਮੀਟਿੰਗ ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਮੰਦਰ ਤੇ ਟਰੱਸਟ ਅਧੀਨ ਚੱਲ ਰਹੇ ਹਸਪਤਾਲ ਦੇ ਕਾਰਜਾਂ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਭਵਿੱਖ ਦੇ ਨਵੇਂ ਪ੍ਰਾਜੈਕਟਾਂ ਬਾਰੇ ਵੀ ਦੱਸਿਆ ਗਿਆ | ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਤੇ ਪੀ. ਆਰ. ਟੀ. ਸੀ. ਦੇ ਡਾਇਰੈਕਟਰ ਰਜਿੰਦਰ ਸਿੰਘ ਰੀਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਤੇ ਟਰੱਸਟ ਵਲੋਂ ਹਸਪਤਾਲ ਰਾਹੀਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਪ੍ਰਦੀਪ ਧੀਮਾਨ ਨੇ ਨਾਰੀ ਵਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਉਨਤੀ ਲਈ ਨਾਰੀ ਦਾ ਜਾਗਿ੍ਤ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਮੁੱਖ ਮਹਿਮਾਨ ਨੂੰ ਦੱਸਿਆ ਕਿ ਨਾਰੀ ਵਿੰਗ ਭਗਵਾਨ ਸ੍ਰੀ ਵਿਸ਼ਵਕਰਮਾ ਦੇ ਪ੍ਰਚਾਰ ਤੇ ਸੇਵਾ ਕਾਰਜਾਂ 'ਚ ਆਪਣਾ ਵਡਮੁੱਲਾ ਸਹਿਯੋਗ ਦੇਵੇਗਾ | ਪ੍ਰਧਾਨ ਤੇ ਸਮੂਹ ਮੈਂਬਰਾਂ ਦੁਆਰਾ ਨਾਰੀ ਵਿੰਗ ਤੋਂ ਇਲਾਵਾ ਮੁੱਖ ਮਹਿਮਾਨ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਮੁੱਖ ਮਹਿਮਾਨ ਰਜਿੰਦਰ ਸਿੰਘ ਰੀਹਲ ਨੇ ਸਭਾ ਦੇ ਸਮੂਹ ਮੈਂਬਰਾਂ ਦਾ ਸਨਮਾਨ ਲਈ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਮੰਦਰ ਤੇ ਹਸਪਤਾਲ ਨੂੰ ਹਰ ਸੰਭਵ ਸਹਿਯੋਗ ਕਰਨਗੇ | ਇਸ ਮੌਕੇ ਸਭਾ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ, ਵਿਜੇ ਧੀਮਾਨ, ਸੀਨੀਅਰ ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਗੁਰਨਾਮ ਸਿੰਘ ਜੂਤਲਾ, ਸ਼ੁਭਾਸ਼ ਧੀਮਾਨ, ਰਜਿੰਦਰ ਸਿੰਘ ਰੁਪਰਾਏ, ਭੁਪਿੰਦਰ ਸਿੰਘ ਜੰਡੂ, ਅਰੁਣ ਰੂਪਰਾਏ, ਮਨਜਿੰਦਰ ਸਿੰਘ ਸਿਹਰਾ, ਨਰਿੰਦਰ ਸਿੰਘ ਟੱਟਰ, ਨਰਿੰਦਰ ਸਿੰਘ ਭੱਚੂ, ਅਮੋਲਕ ਸਿੰਘ ਝੀਤਾ, ਅਸ਼ੋਕ ਧੀਮਾਨ, ਰਵਿੰਦਰ ਸਿੰਘ ਪਨੇਸਰ, ਤੀਰਥ ਸਿੰਘ ਪਦਮ, ਜਗਦੇਵ ਸਿੰਘ ਕੁੰਦੀ, ਪਰਮਜੀਤ ਸਿੰਘ ਭੋਗਲ, ਬਲਵਿੰਦਰ ਸਿੰਘ ਰਤਨ, ਵਿਕਰਮ ਰੂਪਰਾਏ ਆਦਿ ਹਾਜ਼ਰ ਸਨ |