18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮੈਂ ਇੰਜੀਨੀਅਰ ਬਣਨ ਦਾ ਸੁਪਨਾ ਸਕਾਰ ਕਰਨ ਲਈ ਹਰ ਸੰਭਵ ਯਤਨ ਕਰਾਂਗਾ-ਚਾਰੂਵਤਰ ਬੈਂਸ

Ad Position 21
No active advertisement
ਅਜੀਤ ਡੈਸਕ 17-04-2026

•ਦਸਵੀਂ ਜਮਾਤ ਦੀ ਪ੍ਰੀਖਿਆ 'ਚ 99.4 ਫੀਸਦੀ ਅੰਕ ਲੈ ਕੇ ਲਿਆ ਜ਼ਿਲ੍ਹੇ 'ਚੋਂ ਪਹਿਲਾ ਸਥਾਨ
ਕਪੂਰਥਲਾ, 16 ਅਪ੍ਰੈਲ (ਅਮਰਜੀਤ ਕੋਮਲ)-ਮੈਂ ਉਚੇਰੀ ਪੜ੍ਹਾਈ ਕਰਕੇ ਇੰਜੀਨੀਅਰ ਬਣਨਾ ਚਾਹੁੰਦਾ ਹਾਂ ਤੇ ਇਸ ਸੁਪਨੇ ਨੂੰ ਸਕਾਰ ਕਰਨ ਲਈ ਹਰ ਸੰਭਵ ਯਤਨ ਕਰਾਂਗਾ | ਇਹ ਪ੍ਰਗਟਾਵਾ ਐਮ. ਜੀ. ਐਨ. ਪਬਲਿਕ ਸਕੂਲ ਕਪੂਰਥਲਾ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਚਾਰੂਵਰਤ ਬੈਂਸ ਜਿਨ੍ਹਾਂ ਸੀ. ਬੀ. ਐਸ. ਈ. ਵਲੋਂ ਐਲਾਨੇ ਗਏ ਨਤੀਜੇ 'ਚ 99.4 ਫੀਸਦੀ ਅੰਕ ਹਾਸਿਲ ਕਰਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮਾਪਿਆਂ ਤੇ ਦਾਦਾ-ਦਾਦੀ, ਸਕੂਲ ਦੀ ਪਿ੍ੰਸੀਪਲ ਤੇ ਮਿਹਨਤੀ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਮੈਂ ਇਹ ਮੁਕਾਮ ਹਾਸਲ ਕਰਨ ਵਿਚ ਸਫ਼ਲ ਹੋਇਆ ਹਾਂ | ਐਸ. ਡੀ. ਐਮ. ਆਦਮਪੁਰ ਲਾਲ ਵਿਸ਼ਵਾਸ ਬੈਂਸ ਤੇ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ 'ਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਸੀਤਲ ਸੋਡਾ ਦੇ ਹੋਣਹਾਰ ਸਪੁੱਤਰ ਚਾਰੂਵਰਤ ਬੈਂਸ ਪਿਛਲੇ ਵਰ੍ਹੇ ਚੀਨ ਵਿਚ ਕਰਵਾਈ ਗਏ ਅੰਤਰਰਾਸ਼ਟਰੀ ਅਰਥ ਸਾਇੰਸ ਓਲੰਪੀਆਡ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੋ ਚਾਂਦੀ ਦੇ, ਇਕ ਤਾਂਬੇ ਦਾ ਤਗਮਾ ਜਿੱਤ ਕੇ ਕਪੂਰਥਲਾ ਜ਼ਿਲ੍ਹੇ ਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ | ਇਸ ਓਲੰਪੀਆਡ 'ਚ ਉਹ ਦੇਸ਼ ਭਰ ਵਿਚੋਂ ਚੁਣੇ ਗਏ ਪੰਜ ਵਿਦਿਆਰਥੀਆਂ ਵਿਚੋਂ ਇਕ ਸਨ | ਇਥੇ ਵਰਨਣਯੋਗ ਹੈ ਕਿ ਅਕਾਦਮਿਕ ਖੇਤਰ 'ਚ ਸ਼ਾਨਦਾਰ ਪ੍ਰਾਪਤੀਆਂ ਦੇ ਨਾਲ-ਨਾਲ ਉਹ ਵੱਖ-ਵੱਖ ਗਤੀਵਿਧੀਆਂ ਵਿਚ ਵੀ ਉਹ ਆਪਣੇ ਸਕੂਲ ਦਾ ਨਾਂਅ ਰੋਸ਼ਨ ਕਰ ਚੁੱਕੇ ਹਨ | ਆਪਣੇ ਹੋਣਹਾਰ ਪੁੱਤਰ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਲਾਲ ਵਿਸ਼ਵਾਸ ਬੈਂਸ ਤੇ ਉਨ੍ਹਾਂ ਦੀ ਧਰਮ ਪਤਨੀ ਸੀਤਲ ਸੋਡਾ ਨੇ ਚਾਰੂਵਰਤ ਬੈਂਸ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਟੂਰਨਾਮੈਂਟ ਦੌਰਾਨ ਸਿਰਸਾ ਤੋਂ ਆਏ ਖੇਡ ਪ੍ਰੇਮੀ ਦਾ ਮੋਟਰਸਾਈਕਲ, ਮੋਬਾਈਲ ਤੇ ਹੋਰ ਕੀਮਤੀ ਸਾਮਾਨ ਚੋਰੀ ਅਗਲੀ ਖ਼ਬਰ ਬਿਜਲੀ ਸਪਲਾਈ 'ਚ 21 ਤੱਕ ਕੋਈ ਸੁਧਾਰ ਨਾ ਹੋਇਆ ਤਾਂ ਪਾਵਰਕਾਮ ਸਰਕਲ ਦਫ਼ਤਰ ਮੂਹਰੇ ਧਰਨਾ ਦੇਵਾਂਗੇ-ਹਰਜਿੰਦਰ ਰਾਣਾ
Ad Position 24