17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪ੍ਰੇਮਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ •ਸਕੂਲ ਦੀ ਪ੍ਰਬੰਧਕ ਕਮੇਟੀ ਨੇ ਦਿੱਤੀ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ <br/>

Ad Position 21
No active advertisement
ਅਜੀਤ ਡੈਸਕ 17-04-2026
ਕਪੂਰਥਲਾ, 16 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਪ੍ਰੇਮਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦਾ ਸੀ. ਬੀ. ਐਸ. ਈ. ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਪਿ੍ੰਸੀਪਲ ਸਪਨਾ ਚੱਢਾ ਨੇ ਦੱਸਿਆ ਕਿ 10ਵੀਂ ਜਮਾਤ ਵਿਦਿਆਰਥੀ ਨਵਨੀਤ ਨੇ 95 ਫੀਸਦੀ ਅੰਕ ਲੈ ਕੇ ਪਹਿਲਾ, ਹਰਣਮੋਲ ਤੇ ਮਹਿਕ ਨੇ 93 ਫੀਸਦੀ ਅੰਕ ਲੈ ਕੇ ਦੂਜਾ, ਅੰਜਲੀ ਤੇ ਗੁਰਜਸ਼ਨ ਨੇ 89 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਅੰਗਰੇਜ਼ੀ ਵਿਸ਼ੇ 'ਚ ਨਵਨੀਤ ਨੇ 96 ਅੰਕ, ਪੰਜਾਬੀ ਵਿਚ ਅੰਜਲੀ ਤੇ ਗੁਰਜਸ਼ਨ ਨੇ 97 ਅੰਕ, ਗਣਿਤ ਵਿਚ ਨਵਨੀਤ ਨੇ 94 ਅੰਕ, ਵਿਗਿਆਨ ਵਿਚੋਂ ਹਰਣਮੋਲ ਨੇ 94, ਸਮਾਜਿਕ ਵਿਚ ਮਹਿਕ ਨੇ 91ਵੇਂ, ਹਿੰਦੀ ਵਿਚੋਂ ਅੰਜਲੀ ਨੇ 98ਵੇਂ ਤੇ ਸੂਚਨਾ ਪ੍ਰੌਧੋਗਿਕੀ ਵਿਚ ਨਵਨੀਤ ਨੇ 95 ਅੰਕ ਹਾਸਿਲ ਕੀਤੇ | ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ | ਜਦਕਿ ਬਲਜੋਤ, ਹਰਵਿੰਦਰ, ਸੁਮੇਰ, ਕੋਮਲ, ਦਿਵਿਆਂਸ਼ੂ, ਗੁਰਸੇਵਕ ਤੇ ਨਵਦੀਪ 85 ਫੀਸਦੀ ਅੰਕ ਲੈਣ ਵਿਚ ਸਫ਼ਲ ਹੋਏ | ਇਸੇ ਦੌਰਾਨ ਸਕੂਲ ਦੇ ਡਾਇਰੈਕਟਰ ਇੰਜ. ਗੁਰਬਿੰਦਰ ਸਿੰਘ, ਸਕੱਤਰ ਰਾਜਬੀਰ ਕੌਰ ਤੇ ਪਿ੍ੰਸੀਪਲ ਸਪਨਾ ਚੱਢਾ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਨਿਰੰਤਰ ਯਤਨਸ਼ੀਲ ਰਹੇਗੀ | ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |


Ad Position 22
No active advertisement
ਪਿਛਲੀ ਖ਼ਬਰ 12 ਹਜ਼ਾਰ ਮਿਲੀ ਲੀਟਰ ਨਾਜਾਇਜ਼ ਦੇਸੀ ਦਾਰੂ ਬਰਾਮਦ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਦੀ ਯੈਸਮੀਨ ਨੇ 98.4 ਫ਼ੀਸਦੀ ਅੰਕਾਂ ਨਾਲ ਦਸਵੀਂ ਦੇ ਨਤੀਜੇ 'ਚ ਬਾਜ਼ੀ ਮਾਰੀ <br/>
Ad Position 24