17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਮਨਾਇਆ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਵਸ

Ad Position 21
No active advertisement
ਅਜੀਤ ਡੈਸਕ 17-04-2026
ਫਗਵਾੜਾ, 16 ਅਪੈ੍ਰਲ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ 135ਵਾ ਜਨਮ ਦਿਵਸ ਬਹੁਤ ਧੂਮਧਾਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਚ 225 ਵਿਦਿਆਰਥੀਆਂ ਵਲੋਂ ਬਾਬਾ ਸਾਹਿਬ ਡਾ ਅੰਬੇਡਕਰ ਦੀ ਜੀਵਨੀ ਤੇ ਪੇਪਰ ਦਿੱਤਾ ਗਿਆ | ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 5000 ਰੁਪਏ, 4000 ਰੁਪਏ , 3000 ਰੁਪਏ ਨਗਦ ਇਨਾਮ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਿੰਦੁਸਤਾਨ ਬਲੱਡ ਡੋਨਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਖ਼ੂਨ ਦਾਨ ਕੈਂਪ ਵੀ ਲਗਾਇਆ ਗਿਆ. ਜਿਸ ਵਿਚ 55 ਦਾਨੀਆਂ ਨੇ ਸਵੈ ਇੱਛਾ ਨਾਲ ਖ਼ੂਨ ਦਾਨ ਕੀਤਾ | ਪ੍ਰੋਗਰਾਮ ਵਿਚ ਬੁੱਧੀਜੀਵੀ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ ਮਿਸ਼ਨ ਅਤੇ ਸੰਘਰਸ਼ ਤੇ ਵਿਚਾਰ ਪੇਸ਼ ਕੀਤੇ | ਮਿਸ਼ਨਰੀ ਕਲਾਕਾਰ ਹਰਮੇਸ਼ ਗਾਹੋਰੀਆ ਨੇ ਸਰੋਤਿਆਂ ਨੂੰ ਗੀਤ ਸੰਗੀਤ ਰਾਹੀਂ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ | ਡਾ ਅੰਬੇਡਕਰ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਵਲੋਂ ਬਾਬਾ ਸਾਹਿਬ ਦੇ ਮਿਸ਼ਨ ਨਾਲ ਸੰਬੰਧਿਤ ਕੋਰਿਓਗ੍ਰਾਫੀਆ ਪੇਸ਼ ਕੀਤੀਆਂ ਗਈਆਂ | ਪ੍ਰਸਿੱਧ ਨਾਟਕ ਕਾਰ ਹਰਕੇਸ਼ ਚੌਧਰੀ ਦੀ ਨਾਟਕ ਟੀਮ ਲੋਕ ਕਲਾ ਮੰਚ (ਰਜਿ) ਮੰਡੀ ਮੁੱਲਾ ਪੁਰ ਵਲੋਂ ਪੇਸ਼ ਕੀਤੇ ਗਏ ਨਾਟਕ ਜੇ ਅਸੀਂ ਚੁੱਪ ਹੀ ਰਹੇ ਤੇ ਕੋਰਿਓਗ੍ਰਾਫੀ ਨੂੰ ਦਰਸ਼ਕਾਂ ਨਾਲ ਖਚਾਖਚ ਭਰੇ ਅੰਬੇਡਕਰ ਭਵਨ ਵਿਖੇ ਦਰਸ਼ਕਾਂ ਨੇ ਬਹੁਤ ਗੰਭੀਰਤਾ ਨਾਲ ਦੇਖਿਆ | ਪ੍ਰਸਿੱਧ ਮਿਸ਼ਨਰੀ ਲੇਖਕ ਸੋਹਣ ਸਹਿਜਲ, ਸ਼ਾਮ ਸਰਗੁੰਦੀ, ਰਾਜੀਵ ਭਾਰਤੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਡਾ ਅੰਬੇਡਕਰ ਜੀ ਦੇ ਜੀਵਨ ਮਿਸ਼ਨ ਤੇ ਸੰਘਰਸ਼ ਤੇ ਚਾਨਣਾ ਪਾਇਆ | ਇਸ ਪ੍ਰੋਗਰਾਮ ਵਿਚ ਸਰਕਾਰੀ ਸਕੂਲਾਂ ਦੇ 8ਵੀ , 10ਵੀ ਅਤੇ 12ਵੀ ਕਲਾਸ ਵਿਚੋਂ ਪਹਿਲੇ, ਦੂਜੇ ਤੇ ਤੀਜੇ ਦਰਜੇ ਤੇ ਆਉਣ ਵਾਲੇ 188 ਵਿਦਿਆਰਥੀਆਂ ਨੂੰ ਮੋਮੈਂਟੋ, ਨਗਦ ਇਨਾਮ ਕ੍ਰਮਵਾਰ 1000 ਰੁਪਏ, 900 ਰੁਪਏ, 800 ਰੁਪਏ, ਸਕੂਲ ਬੈਗ ਅਤੇ ਕਿਤਾਬਾਂ ਦੇ ਕੇ ਉਤਸ਼ਾਹਿਤ ਕੀਤਾ ਗਿਆ | ਅੰਬੇਡਕਰ ਭਵਨ ਵਿਖੇ ਚੱਲ ਰਹੇ ਮੁਫ਼ਤ ਕੰਪਿਊਟਰ ਸੈਂਟਰ ਦੇ 32 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ | ਅੰਬੇਡਕਰ ਭਵਨ ਵਿਖੇ ਹੀ ਇਨਰਵੀਲ ਕਲੱਬ ਦੇ ਸਹਿਯੋਗ ਨਾਲ ਚੱਲ ਰਹੇ ਸਿਲਾਈ ਸੈਂਟਰ ਦੇ 14 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ | ਇਸ ਪ੍ਰੋਗਰਾਮ ਵਿਚ ਸੋਮ ਪ੍ਰਕਾਸ਼ ਕੈਂਥ ਸਾਬਕਾ ਰਾਜ ਮੰਤਰੀ ਭਾਰਤ ਸਰਕਾਰ, ਤੇਜ ਪਾਲ ਬਸਰਾ ਸੀਨੀਅਰ ਡਿਪਟੀ ਮੇਅਰ, ਫਗਵਾੜਾ ਦੇ ਕੌਂਸਲਰ ਗੁਰਪ੍ਰੀਤ ਕੌਰ ਜੰਡੂ, ਵੀਨਾ ਰਾਣੀ, ਪ੍ਰਵੀਨ ਠਾਕੁਰ ਅਤੇ ਬਲਬੀਰ ਠਾਕੁਰ, ਨਰਿੰਦਰ ਠੇਕੇਦਾਰ, ਦੇਵਿੰਦਰ ਕੁਲਥਮ ਨੇ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ | ਸਭਾ ਦੇ ਪ੍ਰਧਾਨ ਜਗਨਨਾਥ ਬਾਂਸਲ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ, ਟੀਚਰਜ਼, ਖ਼ੂਨ ਦਾਨੀਆਂ, ਸਮਾਜਿਕ ਕਾਰਜ ਕਰਤਾਵਾਂ ਬੁੱਧੀਜੀਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ | ਸਟੇਜ ਦਾ ਸੰਚਾਲਨ ਕਰਦੇ ਹੋਏ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਸਭਾ ਵਲੋਂ ਸਮਾਜ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਭਾ ਦੇ ਪ੍ਰਧਾਨ ਜਗਨਨਾਥ ਬਾਂਸਲ, ਘਨਸ਼ਾਮ, ਗੁਰਦਾਵਰ ਬੰਗਾ, ਰਾਮਜੀ ਬਾਂਸਲ, ਅਵਤਾਰ ਸਿੰਘ ਦਰਦੀ, ਗੁਰਮੇਜ ਸਿੰਘ, ਸ਼ਿੰਗਾਰਾ ਰਾਮ ਬਿਰਦੀ, ਪ੍ਰੇਮ ਲਾਲ, ਪ੍ਰਸ਼ੋਤਮ ਜ਼ਖੂ, ਪਵਨ ਬੀਸਲਾ, ਸਰਵਣ ਬਿਰਹਾ, ਰਾਮ ਸਰਨ, ਆਰ ਕੇ ਸੰਧੂ, ਰਾਮ ਰਤਨ, ਅਸ਼ੋਕ ਕੁਮਾਰ, ਆਰ ਕੇ ਭੱਟੀ, ਕੁਲਵਿੰਦਰ ਦੁਸਾਂਝ, ਐਸ ਐਲ ਬਾਗਲਾ, ਭਾਗਮਲ, ਸੂਬੇਦਾਰ ਕਿਸ਼ਨ ਸਿੰਘ, ਮਹੇਸ਼ ਪਾਲ, ਰਾਜ ਕੁਮਾਰ, ਰਾਮ ਸਰਨ,ਚਮਨ ਲਾਲ, ਜੀਤ ਸਿੰਘ, ਨਸੀਬ ਚੰਦ, ਮਹਿੰਦਰ ਸਿੰਘ, ਚੈਨ ਰਾਮ, ਰਜੀਵ ਕੁਮਾਰ, ਸਤਨਾਮ ਸਿੰਘ ਕਲਸੀ, ਬਲਦੇਵ ਸਿੰਘ, ਰੇਸ਼ਮ ਲਾਲ, ਗੁਰਦਿਆਲ ਮਹੇ, ਜੇ ਕੇ ਤੂਰਾ, ਮਨੋਹਰ ਲਾਲ, ਹੀਰਾ ਲਾਲ ਚੰਬਾ, ਰਾਜ ਕੁਮਾਰ, ਭਗਵੰਤ ਰਾਏ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਵੀਂ ਕਲਾਸ 'ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਕੂਲ ਮੈਨੇਜਮੈਂਟ ਵਲੋਂ ਸਨਮਾਨ ਅਗਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਅਕਾਲੀ ਦਲ ਬਣਾਏਗਾ-ਧਰਮਿੰਦਰ ਟੋਨੀ
Ad Position 24