ਢਿਲਵਾਂ, 16 ਅਪ੍ਰੈਲ (ਪ੍ਰਵੀਨ ਕੁਮਾਰ)-ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਧਾਲੀਵਾਲ ਬੇਟ ਵਿਖੇ ਜਗਤਾਰ ਸਿੰਘ ਧਾਲੀਵਾਲ ਚੇਅਰਮੈਨ ਬਲਾਕ ਸੰਮਤੀ ਨਡਾਲਾ ਸਰਪੰਚ ਚੱਕੋਕੀ ਇੰਚਾਰਜ ਸਿੱਖਿਆ ਕ੍ਰਾਂਤੀ ਪੰਜਾਬ ਨੇ ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਬੇਟ ਸਕੂਲ ਵਿਚ ਬਣੇ ਅਤਿ-ਆਧੁਨਿਕ ਕਲਾਸ ਰੂਮ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ | ਇਸ ਮੁਹਿੰਮ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਬਹੁਤ ਸੁਧਾਰ ਹੋਇਆ ਹੈ | ਇਸ ਮੌਕੇ ਉਨ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਬੇਟ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਵਾਇਆ | ਇਸ ਮੌਕੇ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕਪੂਰਥਲਾ ਨੇ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਤਾਂ ਜੋ ਸਰਕਾਰ ਵਲੋਂ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਨਮੂਨੇ ਦਾ ਸੂਬਾ ਬਣਾਉਣ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ ਉਨ੍ਹਾਂ ਸਰਕਾਰੀ ਸਕੂਲਾਂ ਵਿਚ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ | ਇਸ ਮੌਕੇ ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸ਼ੇਖੂਪੁਰ ਅਤੇ ਗੁਰਮੇਜ ਸਿੰਘ ਨੇ ਵੀ ਆਪਣੇ ਸੰਬੋਧਨ ਵਿਚ ਸਿੱਖਿਆ ਵਿਭਾਗ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਐਲੀਮੈਂਟਰੀ ਸਕੂਲ ਧਾਲੀਵਾਲ ਬੇਟ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਲਈ ਸਕੂਲ ਦੇ ਮੁਖੀ ਹੈੱਡ ਟੀਚਰ ਗੁਰਦੀਪ ਸਿੰਘ ਧੰਮ ਤੇ ਸਮੂਹ ਮਿਹਨਤੀ ਸਟਾਫ਼ ਦੀ ਵੀ ਭਰਪੂਰ ਸ਼ਲਾਘਾ ਕੀਤੀ | ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਅੰਤ 'ਚ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਜੀਵ ਕੁਮਾਰ ਹਾਂਡਾ ਬੀ. ਪੀ. ਈ. ਓ. ਕਪੂਰਥਲਾ-2, ਪਵਨ ਕੁਮਾਰ ਬਲਾਕ ਕੋਆਰਡੀਨੇਟਰ, ਮਨਜੀਤ ਸਿੰਘ ਸਰਪੰਚ ਧਾਲੀਵਾਲ ਬੇਟ, ਹੈਰੀ ਸੇਖੋਂ, ਵਿੱਕੀ ਭੰਮਰਾ, ਬਲਵੀਰ ਸਿੰਘ ਢੱਪਈ, ਜਸਵਿੰਦਰ ਸਿੰਘ ਨੂਰਪੁਰ ਲਬਾਣਾ, ਹਰਪ੍ਰੀਤ ਸਿੰਘ ਮੁਸ਼ਕਵੇਦ, ਪ੍ਰਵੀਨ ਕੁਮਾਰ ਲੱਖਣ ਕਲਾਂ, ਬਲਵਿੰਦਰ ਕੁਮਾਰ ਧੰਮ, ਜਸਵਿੰਦਰ ਸਿੰਘ ਭੰਡਾਲ ਬੇਟ, (ਸਾਰੇ ਸੀ.ਐੱਚ.ਟੀ.) ਦਲਜੀਤ ਸਿੰਘ ਸੁਰਖਪੁਰ, ਹਰਮਿੰਦਰ ਕੌਰ ਚੂਹੜਵਾਲ, ਮੀਨਾਕਸ਼ੀ ਅਹਿਮਦਪੁਰ, ਪੰਕਜ ਧੀਰ, ਅਮਰਜੀਤ ਸਿੰਘ, ਪਿ੍ਆਦਰਸ਼ਨੀ, ਮਨਦੀਪ ਸਿੰਘ (ਸਾਰੇ ਐੱਚ.ਟੀ.) ਹਰਜਿੰਦਰ ਹੈਰੀ, ਜਤਿੰਦਰ ਕੌਰ, ਅਮਨਦੀਪ ਧਾਲੀਵਾਲ ਬੇਟ, ਗੁਰਜਿੰਦਰ ਕੌਰ, ਸਤਵੰਤ ਕੌਰ, ਸਰਬਜੀਤ, ਵੀਰ ਸਿੰਘ, ਅਮਰਦੀਪ ਸਿੰਘ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ, ਸੈਂਟਰ ਨੂਰਪੁਰ ਲੁਬਾਣਾ ਦੇ ਅਧਿਆਪਕ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |