02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਫੇਸਬੁੱਕ 'ਤੇ ਵੀਡੀਓ ਪਾ ਕੇ ਡਰਾਉਣ, ਧਮਕਾਉਣ 'ਤੇ ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾਧੀ, ਮੌਤ ਢਿਲਵਾਂ ਪੁਲਿਸ ਵਲੋਂ ਦੋ ਵਿਰੁੱਧ ਕੇਸ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਢਿਲਵਾਂ, 18 ਅਪ੍ਰੈਲ (ਪੱਤਰ ਪ੍ਰੇਰਕ)-ਢਿਲਵਾਂ ਪੁਲਿਸ ਨੇ ਇਕ ਵਿਅਕਤੀ ਦੀ ਵੀਡੀਓ ਫੇਸਬੁੱਕ ਤੇ ਪਾਉਣ, ਡਰਾਉਣ ਧਮਕਾਉਣ ਤੋਂ ਬਾਅਦ ਹੋਈ ਮੌਤ ਦੇ ਸੰਬੰਧ 'ਚ ਦੋ ਵਿਅਕਤੀਆਂ ਦੇ ਕੇਸ ਦਰਜ ਕੀਤਾ ਹੈ | ਇਸ ਸੰਬੰਧੀ ਐਡੀਸ਼ਨਲ ਐਸ. ਐਚ. ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਅਮਾਨਤ ਮਸੀਹ ਵਾਸੀ ਜਾਦਪੁਰ ਜੱਟਾਂ ਨੇ ਲਿਖਾਏ ਬਿਆਨਾਂ 'ਚ ਦੱਸਿਆ ਕਿ ਅਬਦੁਲ ਪੁੱਤਰ ਮਹਿੰਗਾ ਰਾਮ ਵਾਸੀ ਰਾਏਪੁਰ ਅਰਾਈਆਂ ਦੇ ਲੜਕੇ ਸੈਮੂਅਲ ਉਰਫ਼ ਸ਼ਨੀ ਦੀ ਮੌਤ ਹੋਣ 'ਤੇ ਉਸ ਨੇ ਬਿਆਨ ਲਿਖਾਇਆ ਕਿ ਉਸ ਦੀਆਂ ਦੋ ਲੜਕੀਆਂ ਅਤੇ ਇਕ ਬੇਟਾ ਸ਼ੈਮੂਅਲ ਉਰਫ਼ ਸ਼ਨੀ ਜੋ ਦੋਨੋ ਲੜਕੀਆਂ ਤੋ ਛੋਟਾ ਸੀ | ਮੇਰੇ ਲੜਕੇ ਸ਼ੈਮੂਅਲ ਦਾ ਦੋ ਸਾਲ ਪਹਿਲਾ ਰੋਡ ਐਕਸੀਡੈਂਟ ਹੋਣ ਕਰਕੇ ਸਿਰ 'ਚ ਸੱਟ ਲੱਗੀ ਸੀ, ਜਿਸ ਦੀ ਦਵਾਈ ਚੱਲ ਰਹੀ ਸੀ | ਮੇਰੇ ਲੜਕੇ ਨੂੰ ਮੇਰੇ ਪਿੰਡ ਦੇ ਵਿਲੀਅਮ ਨੰਬਰਦਾਰ ਤੇ ਜੋਲੀ ਉਰਫ਼ ਜੋਰਜ ਵਾਸੀਆਨ ਰਾਏਪੁਰ ਅਰਾਈਆਂ ਜਿੱਥੇ ਵੀ ਮੇਰੇ ਲੜਕੇ ਨੂੰ ਮਿਲਦੇ ਤਾਂ ਕਹਿੰਦੇ ਸੀ ਕਿ ਤੇਰੇ 'ਤੇ ਪਿਸਤੌਲ ਦਾ ਕੇਸ ਬਣਾਕੇ ਤੈਨੂੰ ਜੇਲ੍ਹ 'ਚ ਭੇਜ ਦੇਣਾ ਹੈ | ਜਿਸ ਕਰਕੇ ਮੇਰਾ ਲੜਕਾ ਮਨ 'ਚ ਬੋਝ ਪਾ ਕੇ ਨਸ਼ਾ ਵਗੈਰਾ ਕਰਨ ਲੱਗ ਗਿਆ ਤੇ ਡਰਦਾ ਮਾਰਾ ਘਰ ਨਹੀਂ ਰਹਿੰਦਾ ਤੇ ਆਪਣੀ ਭੈਣ ਸੋਨੀਆ ਪਾਸ ਪਿੰਡ ਬਾਗੜੀਆਂ ਗਿਆ ਹੋਇਆ ਸੀ, ਵਿਲੀਅਮ ਨੰਬਰਦਾਰ ਨੇ ਮੇਰੇ ਲੜਕੇ ਦੀ ਇਕ ਵੀਡਿਉ ਫੇਸਬੁੱਕ 'ਤੇ ਪਾਈ ਹੈ | ਬੀਤੀ 17 ਅਪ੍ਰੈਲ ਨੂੰ ਮੈਂ ਆਪਣੇ ਲੜਕੇ ਨੂੰ ਲੈਣ ਲਈ ਪਿੰਡ ਬਾਗੜੀਆਂ ਗਿਆ ਤਾਂ ਮੇਰੇ ਲੜਕੇ ਨੇ ਕਿਹਾ ਕਿ ਮੈਂ ਪਿੰਡ ਨਹੀਂ ਜਾਣਾ ਵਿਲੀਅਮ ਨੰਬਰਦਾਰ ਮੇਰੀ ਵੀਡਿਉ ਫਿਰ ਆਨਲਾਈਨ ਪਾਉਂਦਾ ਹੈ, ਮੈਨੂੰ ਕਿਸੇ ਕੇਸ ਵਿਚ ਫਸਾ ਦੇਵੇਗਾ ਇਸ ਕਰਕੇ ਮੈਂ ਪਿੰਡ ਨਹੀਂ ਜਾਣਾ, ਇਸੇ ਵਕਤ ਮੇਰਾ ਲੜਕਾ ਫੇਸਬੁੱਕ 'ਤੇ ਚੱਲ ਰਹੀ ਵੀਡਿਉ ਨੂੰ ਦੇਖ ਕੇ ਯਕਦਮ ਘਬਰਾ ਗਿਆ ਤੇ ਬੇਹੋਸ਼ ਹੋ ਗਿਆ ਜਿਸ ਨੂੰ ਅਸੀਂ ਇਲਾਜ ਲਈ ਜਲੰਧਰ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਮੇਰੇ ਲੜਕੇ ਦੀ ਮੌਤ ਹੋ ਗਈ | ਮੇਰੇ ਲੜਕੇ ਦੀ ਮੌਤ ਵਿਲੀਅਮ ਨੰਬਰਦਾਰ ਤੇ ਜੋਲੀ ਉਰਫ਼ ਜੋਰਜ ਉਕਤਾਨ ਵਲੋਂ ਮੇਰੇ ਲੜਕੇ ਦੀ ਵੀਡਿਉ ਫੇਸਬੁੱਕ 'ਤੇ ਪਾਉਣ ਕਰਕੇ ਤੇ ਤੰਗ ਪ੍ਰੇਸ਼ਾਨ ਹੋਣ ਕਰਕੇ ਮੇਰੇ ਲੜਕੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ, ਜਿਸ ਕਰਕੇ ਮੇਰੇ ਲੜਕੇ ਦੀ ਮੌਤ ਹੋ ਗਈ ਹੈ | ਉਸ ਦੇ ਲੜਕੇ ਸੈਮੂਅਲ ਉਰਫ਼ ਸ਼ਨੀ ਦੀ ਵੀਡਿਉ ਫੇਸਬੁੱਕ 'ਤੇ ਪਾ ਕੇ ਤੰਗ ਪ੍ਰੇਸ਼ਾਨ ਕੀਤਾ ਸੀ, ਜਿਸ ਕਰਕੇ ਉਸ ਦੇ ਲੜਕੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਤੇ ਉਸ ਦੀ ਮੌਤ ਹੋ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਕਾਂਗਰਸ ਪ੍ਰਧਾਨ ਵਲੋਂ ਸ਼ਹਿਰੀ ਵਰਕਰਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਰਾਜ ਪੁਰਸਕਾਰ ਵਿਜੇਤਾ ਪਿ੍ੰਸੀਪਲ ਹਰਮੇਸ਼ ਘੇੜਾ ਦੀ ਸੇਵਾ ਮੁਕਤੀ ਉਪਰੰਤ ਸਨਮਾਨ ਸਮਾਰੋਹ <br/>
Ad Position 24