02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਾਜ ਪੁਰਸਕਾਰ ਵਿਜੇਤਾ ਪਿ੍ੰਸੀਪਲ ਹਰਮੇਸ਼ ਘੇੜਾ ਦੀ ਸੇਵਾ ਮੁਕਤੀ ਉਪਰੰਤ ਸਨਮਾਨ ਸਮਾਰੋਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਫਗਵਾੜਾ, 18 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸਿੱਖਿਆ ਵਿਭਾਗ 'ਚ ਨਾਮਵਰ ਸ਼ਖ਼ਸੀਅਤ ਤੇ ਵੱਖ ਵੱਖ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਦੇ ਸੂਬਾਈ ਆਗੂ ਸਟੇਟ ਅਵਾਰਡੀ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਜੋ ਬੀਤੇ ਦਿਨੀ ਸਿੱਖਿਆ ਵਿਭਾਗ 'ਚ 30 ਸਾਲ ਤੋਂ ਵੱਧ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਤੋਂ ਸੇਵਾ ਮੁਕਤ ਹੋਏ ਹਨ, ਉਨ੍ਹਾਂ ਵਲੋਂ ਸਥਾਨਕ ਪੈਲੇਸ 'ਚ ਰਿਟਾਇਰਮੈਂਟ ਪਾਰਟੀ ਦਾ ਆਯੋਜਨ ਕੀਤਾ ਗਿਆ | ਸਮਾਗਮ ਵਿਚ ਸਕੂਲ ਸਟਾਫ਼, ਇਲਾਕੇ ਦੀਆਂ ਪੰਚਾਇਤਾਂ, ਪਰਿਵਾਰਿਕ ਮੈਂਬਰਾਂ, ਦੋਸਤਾਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਧਾਰਮਿਕ, ਸਮਾਜਿਕ ਤੇ ਰਾਜਨੀਤੀ ਸ਼ਖ਼ਸੀਅਤਾਂ ਨੇ ਪਿ੍ੰਸੀਪਲ ਹਰਮੇਸ਼ ਘੇੜਾ ਵਲੋਂ ਸਿੱਖਿਆ ਵਿਭਾਗ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਐਮ. ਐਲ. ਏ. ਕਪੂਰਥਲਾ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਪੂਰਥਲਾ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਸੁਸ਼ੀਲ ਕੁਮਾਰ ਰਿੰਕੂ ਸਾਬਕਾ ਮੈਂਬਰ ਪਾਰਲੀਮੈਂਟ, ਐਸ. ਆਰ. ਲੱਧੜ ਸੂਬਾ ਪ੍ਰਧਾਨ ਐਸ. ਸੀ. ਮੋਰਚਾ ਭਾਜਪਾ ਪੰਜਾਬ, ਮੋਹਨ ਲਾਲ ਬੰਗਾ ਸਾਬਕਾ ਐਮ. ਐਲ. ਏ. ਨੇ ਸ਼ਿਰਕਤ ਕਰਕੇ ਪਿ੍ੰਸੀਪਲ ਘੇੜਾ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਵੱਖ-ਵੱਖ ਮੁਲਾਜ਼ਮ ਤੇ ਅਧਿਆਪਕ ਜਥੇਬੰਦੀਆਂ ਦੇ ਆਗੂ ਸੂਬਾ ਪ੍ਰਧਾਨ ਕਿ੍ਸ਼ਨ ਸਿੰਘ ਦੁਗਾਂ, ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਅੰਬੇਡਕਰ ਸੈਨਾ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ, ਅੰਬੇਡਕਰ ਮਿਸ਼ਨ ਕਲੱਬ ਪੰਜਾਬ ਦੇ ਪ੍ਰਧਾਨ ਬਲਰਾਜ ਕੁਮਾਰ, ਸਿੱਖਿਆ ਅਧਿਕਾਰੀਆਂ ਦੀ ਜਥੇਬੰਦੀ ਗੈਸਾ ਸੂਬਾ ਪ੍ਰਧਾਨ ਦੀਪਇੰਦਰ ਖਹਿਰਾ, ਬਸਪਾ ਪੰਜਾਬ ਦੇ ਜਨਰਲ ਸਕੱਤਰ ਬਲਜੀਤ ਸਿੰਘ ਸਲਾਣਾ, ਸਾਬਕਾ ਡਾਇਰੈਕਟਰ ਰੋਸ਼ਨ ਸੂਦ ਨੈਸ਼ਨਲ ਐਵਾਰਡੀ, ਸਾਬਕਾ ਡਿਪਟੀ ਡਾਇਰੈਕਟਰ ਗੁਰਮੇਜ ਕੈਂਥ, ਕਰਮਜੀਤ ਸਿੰਘ, ਚੇਅਰਮੈਨ ਜਰਨੈਲ ਨੰਗਲ ਫਗਵਾੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਗੁਰਿੰਦਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਹਰਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਜਲੰਧਰ ਹਰਜਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਕਪੂਰਥਲਾ ਮਮਤਾ ਬਜਾਜ, ਸਾਬਕਾ ਮੰਡਲ ਸਿੱਖਿਆ ਅਫ਼ਸਰ ਜਸਪਾਲ ਸਿੰਘ, ਸਾਬਕਾ ਮੰਡਲ ਸਿੱਖਿਆ ਅਫ਼ਸਰ ਕੈਲਾਸ਼ ਦੁਆ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪ ਲਾਲ ਰੂਪ ਸਟੇਟ ਅਵਾਰਡੀ, ਬਲਵੀਰ ਸਿੰਘ, ਦਿਨੇਸ਼ ਕੁਮਾਰ, ਗੁਰਸ਼ਰਨ ਸਿੰਘ ਗੁਰਾਇਆ ਆਦਿ ਨੇ ਪਹੁੰਚ ਕੇ ਪਿ੍ੰਸੀਪਲ ਘੇੜਾ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਜਥੇਬੰਦੀਆਂ ਦੇ ਪ੍ਰਧਾਨ ਸਤਵੰਤ ਟੂਰਾ, ਪ੍ਰਧਾਨ ਹਰਬੰਸ ਲਾਲ, ਪ੍ਰਧਾਨ ਵਰਿੰਦਰ ਸਿੰਘ ਕੰਬੋਜ, ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਵਿਰਕ, ਸਰਪੰਚ ਬਲਕਾਰ ਸਿੰਘ ਲਾਡੀ ਬਥਰਾ ਸਰਪੰਚ ਵਿਰਕਾ, ਜਸਪਾਲ ਸਿੰਘ ਖ਼ਾਲਸਾ ਜਥੇਦਾਰ ਬੁੱਢਾ ਦਲ, ਪਿ੍ੰਸੀਪਲ ਸੁਖਦੇਵ ਬੱਬਰ, ਸੁਰਿੰਦਰ ਕੁਮਾਰ ਅੰਤਰਰਾਸ਼ਟਰੀ ਕੋਚ, ਹਰਭਜਨ ਖਲਵਾੜਾ, ਗੁਰਮੇਲ ਰਾਮ ਘੇੜਾ ਇਟਲੀ, ਲੈਕਚਰਾਰ ਕਮਲੇਸ਼ ਕੁਮਾਰੀ ਸਟੇਟ ਐਵਾਰਡੀ, ਐਡਵੋਕੇਟ ਹਰਕਮਲਪ੍ਰੀਤ ਘੇੜਾ, ਐਡਵੋਕੇਟ ਦਮਨਪ੍ਰੀਤ ਘੇੜਾ, ਹਰਮੇਸ਼ ਕੈਲੇ ਅੰਤਰਰਾਜੀ ਕੋਚ, ਪਿ੍ੰਸੀਪਲ ਸਤਪਾਲ ਸੋਢੀ, ਬਲਾਕ ਨੋਡਲ ਅਫ਼ਸਰ ਕਮਲ ਕਿਸ਼ੋਰ, ਤਰਲੋਕ ਸਿੰਘ, ਮਾਸਟਰ ਹਰਭਜਨ ਸਿੰਘ ਬੁਲਾਲੋ, ਡਿਪਟੀ ਡੀ. ਓ. ਰਜੇਸ਼ ਕੁਮਾਰ ਤੋਂ ਇਲਾਵਾ ਪੰਜਾਬ ਭਰ 'ਚ ਸਿੱਖਿਆ ਜਗਤ ਦੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੇ ਅੰਤ 'ਚ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਫੇਸਬੁੱਕ 'ਤੇ ਵੀਡੀਓ ਪਾ ਕੇ ਡਰਾਉਣ, ਧਮਕਾਉਣ 'ਤੇ ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾਧੀ, ਮੌਤ ਢਿਲਵਾਂ ਪੁਲਿਸ ਵਲੋਂ ਦੋ ਵ... ਅਗਲੀ ਖ਼ਬਰ ਸੀ-ਪਾਈਟ ਕੈਂਪ 'ਚ ਆਰਮੀ ਅਗਨੀਵੀਰ ਤੇ ਪੁਲਿਸ ਦੀ ਭਰਤੀ ਸੰਬੰਧੀ ਕਲਾਸਾਂ ਸ਼ੁਰੂ-ਕੈਪਟਨ ਅਜੀਤ ਸਿੰਘ
Ad Position 24