29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੰਜਾਬ ਐਂਡ ਸਿੰਧ ਬੈਂਕ ਪਲਾਹੀ ਦੀ ਮਾੜੀ ਹਾਲਤ

Ad Position 21
No active advertisement
ਅਜੀਤ ਡੈਸਕ 24-04-2026
ਫਗਵਾੜਾ, 23 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਪਲਾਹੀ ਦੇ ਸਫਲ ਕਿਸਾਨ ਜੋਧਨ ਸਿੰਘ ਸੱਲ ਨੇ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਪਲਾਹੀ ਦੇ ਹਾਲਾਤ ਇੰਨੇ ਮਾੜੇ ਬਣ ਗਏ ਹਨ, ਜਦੋਂ ਕਣਕ ਦੀ ਕਟਾਈ ਕਰ ਰਹੀ ਲੇਬਰ ਨੂੰ ਪੈਸੇ ਦੇਣ ਲਈ ਬੈਂਕ ਤੋਂ ਪੈਸੇ ਕਢਵਾਉਣ ਜਾਂਦੇ ਹਾਂ ਤਾਂ ਬੈਂਕ ਵਾਲੇ ਪਹਿਲਾ ਹੀ ਕਹਿ ਦਿੰਦੇ ਹਨ ਕਿ ਪੈਸੇ ਹੈ ਨਹੀਂ | ਇਸ ਸੰਬੰਧੀ ਮੈਨੇਜਰ ਨਾਲ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੈਨੇਜਰ ਵਲੋਂ ਫ਼ੋਨ ਨਹੀਂ ਚੁੱਕਿਆਂ ਜਾਂਦਾ | ਜੋਧਨ ਸਿੰਘ ਸੱਲ ਨੇ ਕਿਹਾ ਕਿ ਬੈਂਕਾਂ 'ਚ ਪੈਸੇ ਤਾਂ ਹੀ ਰੱਖੇ ਜਾਂਦੇ ਹਨ ਕਿ ਔਖੇ ਵੇਲੇ ਬੈਂਕ ਤੋਂ ਪੈਸੇ ਕਢਵਾ ਕੇ ਆਪਣੇ ਕੰਮਾਂ ਲਈ ਵਰਤ ਸਕੀਏ, ਪਰ ਕਣਕ ਦੀ ਕਟਾਈ ਸਮੇਂ ਪੰਜਾਬ ਐਂਡ ਸਿੰਧ ਬੈਕ ਪਲਾਹੀ ਤੋਂ ਆਪਣੇ ਜਮ੍ਹਾ ਕਰਵਾਏ ਪੈਸੇ ਲੈਣ ਜਾਈਏ ਤਾਂ ਕੋਰੀ ਨਾਂਹ ਹੋਣਾ ਮੰਨ ਦੁਖਦਾ ਹੈ ਕਿ ਕੰਮ ਕਿਸ ਤਰ੍ਹਾਂ ਚੱਲਣਗੇ | ਜੋਧਨ ਸਿੰਘ ਨੇ ਦੱਸਿਆ ਕਿ ਕਣਕ ਦੀ ਕਟਾਈ ਸਮੇਂ ਲੇਬਰ ਐਡਵਾਂਸ ਪੈਸੇ ਮੰਗਦੀ ਹੈ ਮੂਹਰੇ ਬੈਂਕਾਂ ਤੋਂ ਪੈਸੇ ਨਹੀਂ ਮਿਲਦੇ ਤਾਂ ਕਿਸਾਨ ਖ਼ੁਸ਼ਹਾਲ ਕਿਸ ਤਰ੍ਹਾਂ ਹੋ ਜਾਊ | ਬੈਂਕਾਂ ਦੇ ਅਫ਼ਸਰ ਇਸ ਸੰਬੰਧੀ ਕੋਈ ਮਦਦ ਨਹੀਂ ਕਰਦੇ | ਜੋਧਨ ਸਿੰਘ ਨੇ ਕਿਹਾ ਕਿ ਮੈਨੂੰ ਅੱਜ 10ਵਾਂ ਦਿਨ ਹੈ ਬੈਂਕ ਤੋਂ ਆਪਣੇ ਪੈਸੇ ਕਢਵਾਉਣ ਲਈ ਜਾਣਾ ਪੈਦਾ, ਪਰ ਮੂਹਰੇ ਬੈਂਕ ਵਾਲਿਆਂ ਦਾ ਜਵਾਬ ਹੁੰਦਾ ਹੈ ਕਿ ਬੈਂਕ ਕੋਲ ਪੈਸੇ ਹੈ ਨਹੀਂ ਤੁਹਾਨੂੰ ਫ਼ੋਨ 'ਤੇ ਦੱਸਾਂਗੇ ਤੁਹਾਨੂੰ ਕਿੰਨੇ ਪੈਸੇ ਮਿਲ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਬੇਗੋਵਾਲ ਦੇ ਰਮੇਸ਼ ਕੁਮਾਰ ਸ਼ਰਮਾ ਨੇ ਜਰਮਨੀ 'ਚ ਚਮਕਾਇਆ ਕਸਬੇ ਦਾ ਨਾਂਅ <br/> ਅਗਲੀ ਖ਼ਬਰ ਬਲਬੀਰ ਸਿੰਘ ਭਗਤ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਟਿੱਬਾ ਵਿਖੇ ਕੱਲ੍ਹ <br/>
Ad Position 24