29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬੇਗੋਵਾਲ ਦੇ ਰਮੇਸ਼ ਕੁਮਾਰ ਸ਼ਰਮਾ ਨੇ ਜਰਮਨੀ 'ਚ ਚਮਕਾਇਆ ਕਸਬੇ ਦਾ ਨਾਂਅ <br/>

Ad Position 21
No active advertisement
ਅਜੀਤ ਡੈਸਕ 24-04-2026
ਬੇਗੋਵਾਲ, 23 ਅਪ੍ਰੈਲ (ਸੁਖਜਿੰਦਰ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ਜਰਮਨੀ ਰਹਿ ਕੇ ਅੰਤਰ-ਰਾਸ਼ਟਰੀ ਤੇ ਭਾਰਤੀ ਕਮਿਊਨਿਟੀ ਦੀ ਨੁਮਾਇੰਦਗੀ ਕਰਦੇ ਆ ਰਹੇ ਬੇਗੋਵਾਲ ਕਸਬੇ ਦੇ ਰਮੇਸ਼ ਕੁਮਾਰ ਸ਼ਰਮਾ ਨੇ ਜਰਮਨੀ ਦੇ ਫਰੈਂਕਫਰਟ 'ਚ ਮਿਊਾਸੀਪਲ ਫੋਰਨਰਸ ਐਡਵਾਈਜ਼ਰੀ ਕੌਂਸਲ ਦੇ ਮੈਂਬਰ ਬਣ ਕੇ ਜਿਥੇ ਪੰਜਾਬ ਲਈ ਇਕ ਵੱਡਾ ਮਾਣ ਵਾਲ ਮਾਰਕਾ ਮਾਰਿਆ ਹੈ ਉਥੇ ਹੀ ਆਪਣੇ ਪਿੰਡ ਦਾ ਨਾਂਅ ਪੰਜਾਬ 'ਚ ਨਹੀਂ ਬਲਕਿ ਵਿਦੇਸ਼ਾਂ 'ਚ ਰਹਿ ਰਹੀ ਭਾਰਤੀ ਕਮਿਊਨਿਟੀ ਦਾ ਵੀ ਸਿਰ ਉੱਚਾ ਕੀਤਾ | ਜਰਮਨੀ 'ਚ ਕੌਂਸਲ ਦੇ ਮੈਂਬਰ ਬਣਨ 'ਤੇ ਉਨ੍ਹਾਂ ਦੇ ਕਸਬੇ ਬੇਗੋਵਾਲ ਤੇ ਆਸ ਪਾਸ ਦੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਹੈ | ਜ਼ਿਕਰਯੋਗ ਹੈ ਕਿ ਰਮੇਸ਼ ਕੁਮਾਰ ਸ਼ਰਮਾ ਕਸਬਾ ਬੇਗੋਵਾਲ ਦੇ ਪੁਰਾਣੇ ਸਮੇਂ 'ਚ ਰਹੇ ਸਰਪੰਚ ਧਰਮਪਾਲ ਦੇ ਬੇਟੇ ਹਨ ਤੇ ਪਰਿਵਾਰ ਵਿਚ ਖ਼ੁਸ਼ੀਆਂ ਦੇਖਣ ਨੂੰ ਨਜ਼ਰ ਆ ਰਹੀਆਂ ਹਨ | ਵਿਦੇਸ਼ ਜਰਮਨੀ ਤੋਂ ਰਮੇਸ਼ ਕੁਮਾਰ ਸ਼ਰਮਾ ਨੇ ਫ਼ੋਨ 'ਤੇ ਗੱਲਬਾਤ ਰਾਹੀਂ ਦੱਸਿਆ ਕਿ ਉਹ ਹਮੇਸ਼ਾ ਵਿਦੇਸ਼ ਜਰਮਨੀ 'ਚ ਰਹਿ ਕੇ ਵੀ ਆਪਣੇ ਦੇਸ਼ ਦੀ ਮਿੱਟੀ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਲਈ ਵੀ ਇਹ ਖ਼ੁਸ਼ੀ ਭਰਿਆ ਸਮਾਂ ਹੈ ਜੋ ਉਨ੍ਹਾਂ ਦੀ ਇਸ ਕੋਸ਼ਿਸ਼ ਸਦਕਾ ਆਪਣੇ ਕਮਿਊਨਿਟੀ ਨੂੰ ਇਹ ਮਾਣ ਹਾਸਿਲ ਹੋਇਆ ਹੈ | ਉਨ੍ਹਾਂ ਦੱਸਿਆ ਕਿ ਉਹ ਜਰਮਨੀ 'ਚ ਪਿਛਲੇ ਲੰਬੇ ਸਮੇਂ ਤੋਂ ਸੱਭਿਆਚਾਰ ਗਤੀਵਿਧੀਆਂ 'ਚ ਸਰਗਰਮ ਰਹਿੰਦੇ ਹਨ ਤੇ ਜਰਮਨੀ 'ਚ ਰਹਿੰਦੀ ਭਾਰਤੀ ਕਮਿਊਨਿਟੀ ਵੀ ਉਨ੍ਹਾਂ ਨੂੰ ਬਹੁਤ ਪਿਆਰ ਦਿੰਦੀ ਹੈ, ਜਿਨ੍ਹਾਂ ਦੇ ਸਹਿਯੋਗ ਸਦਕਾ ਉਨ੍ਹਾਂ ਨੂੰ ਅੱਜ ਇੰਨਾ ਵੱਡਾ ਮਾਣ ਹਾਸਿਲ ਹੋਇਆ ਹੈ | ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਰਹਿ ਰਿਹਾ ਹਰ ਪੰਜਾਬੀ ਭਾਵੇਂ ਉਹ ਕਿਸੇ ਵੀ ਦੇਸ਼ ਚ ਰਹਿ ਰਿਹਾ ਹੈ ਆਪਣੀ ਮਿੱਟੀ ਨੂੰ ਮੋਹ ਕਰਦਾ ਹੈ ਤੇ ਅੱਜ ਹਰ ਦੇਸ਼ 'ਚ ਪੰਜਾਬੀਆਂ ਆਪਣੀ ਪਹਿਚਾਣ ਬਣਾਈ ਹੈ |

Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਵਿਖੇ ਟੁੱਟੀਆਂ ਤੇ ਪੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ-ਸੁਖਵਿੰਦਰ ਸਿੰਘ ਹਾਜੀਪੁਰ <br/> ਅਗਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਪਲਾਹੀ ਦੀ ਮਾੜੀ ਹਾਲਤ
Ad Position 24