ਫਗਵਾੜਾ, 23 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਦੀਆਂ ਹਦਾਇਤਾਂ ਅਨੁਸਾਰ ਦੀ ਪਲਾਹੀ ਬਹੁਮੰਤਵੀ ਸਹਿਕਾਰੀ ਸਭਾ ਪਲਾਹੀ ਵਿਖੇ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ, ਜਿਸ 'ਚ ਸੀਮਾ ਰਾਣੀ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ, ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ, ਇੰਸਪੈਕਟਰ ਕੁਲਦੀਪ ਸਿੰਘ, ਇੰਸਪੈਕਟਰ ਮਨਜਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਗ ਲਗਾਉਣ ਨਾਲ ਖੇਤ ਵਾਲੀ ਮਿੱਟੀ ਵੀ ਉਪਜਾਊ ਯੋਗ ਨਹੀਂ ਰਹਿੰਦੀ ਤੇ ਅਗਾਂਹ ਫ਼ਸਲ ਦਾ ਝਾੜ ਘੱਟ ਨਿਕਲਣ ਦੀ ਅਸਾਰ ਬਣ ਜਾਂਦੇ ਹਨ | ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਸਹਿਕਾਰੀ ਸਭਾਵਾਂ 'ਚ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਸੰਦ ਮੌਜੂਦ ਹਨ ਜਿਨ੍ਹਾਂ ਨੂੰ ਛੋਟੇ ਕਿਸਾਨ ਮੁਫ਼ਤ 'ਚ ਲੈ ਸਕਦੇ ਹਨ | ਅੰਤ ਵਿਚ ਸਭਾ ਦੇ ਸਕੱਤਰ ਪਰਮਿੰਦਰ ਕੁਮਾਰ ਨੇ ਕਿਹਾ ਕਿ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਸਭਾ ਦੇ ਪਿੰਡ ਮੋਹਰਲੀ ਕਤਾਰ ਵਿਚ ਹੋਣਗੇ ਤੇ ਬਾਕੀ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੇ | ਇਸ ਮੌਕੇ ਪਰਮਿੰਦਰ ਕੁਮਾਰ ਸੈਕਟਰੀ, ਨੀਰਜ ਜੱਸੀ, ਨੰਬਰਦਾਰ ਨਿਰਮਲ ਸਿੰਘ, ਨੰਬਰਦਾਰ ਧਰਮਿੰਦਰ ਸਿੰਘ, ਇੰਦਰਜੀਤ ਸਿੰਘ ਲਾਡੀ, ਅਮਰਦੀਪ ਸਿੰਘ ਸੱਲ, ਡਾ. ਹੀਰਾ ਸਿੰਘ, ਮੇਜਰ ਸਿੰਘ ਬਸਰਾ, ਅਮਰਜੀਤ ਸਿੰਘ ਬਸਰਾ, ਮੈਨੇਜਰ ਨਵੀਨ, ਤਰਲੋਚਨ ਸਿੰਘ ਖੁਰਮਪੁਰ, ਗੁਰਮਿੰਦਰ ਸਿੰਘ ਬਸਰਾ, ਦਲਵੀਰ ਸਿੰਘ ਫ਼ੌਜੀ, ਜਸਪ੍ਰੀਤ ਸਿੰਘ, ਠੇਕੇਦਾਰ ਸੋਹਣ ਲਾਲ ਆਦਿ ਹਾਜ਼ਰ ਸਨ |