29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਤਲਵੰਡੀ ਚੌਧਰੀਆਂ ਪੁਲਿਸ ਵਲੋਂ ਨਾਜਾਇਜ਼ ਪਿਸਟਲ ਬਰਾਮਦ, ਦੋ ਵਿਅਕਤੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 24-04-2026
ਤਲਵੰਡੀ ਚੌਧਰੀਆਂ, 23 ਅਪ੍ਰੈਲ (ਪਰਸਨ ਲਾਲ ਭੋਲਾ)-ਤਲਵੰਡੀ ਚੌਧਰੀਆਂ ਪੁਲਿਸ ਵਲੋਂ ਐਸ. ਐਚ. ਓ. ਇੰਸਪੈਕਟਰ ਸੋਨਮਦੀਪ ਕੌਰ ਤਲਵੰਡੀ ਚੌਧਰੀਆਂ ਦੀ ਅਗਵਾਈ 'ਚ ਦੋਸ਼ੀ ਪਿਸਟਲ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ | ਪੁੱਛਗਿੱਛ ਦੌਰਾਨ ਉਸਦੇ ਇਕ ਹੋਰ ਸਾਥੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਇੰਸਪੈਕਟਰ ਸੋਨਮਦੀਪ ਕੌਰ ਐਸ. ਐਚ. ਓ. ਥਾਣਾ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਮਾੜੇ ਪੁਰਸ਼ਾਂ ਦੀ ਭਾਲ ਵਿਚ ਏ. ਐਸ. ਆਈ. ਨਵੀਨ ਕੁਮਾਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਦਾਣਾ ਮੰਡੀ ਰੋਡ ਤਲਵੰਡੀ ਚੌਧਰੀਆਂ ਨਾਕੇ 'ਤੇ ਮੌਜੂਦ ਸਨ | ਮੁਖ਼ਬਰ ਖ਼ਾਸ ਨੇ ਥਾਣਾ ਤਲਵੰਡੀ ਚੌਧਰੀਆਂ ਇਤਲਾਹ ਦਿੱਤੀ ਕਿ ਰਾਜਾ ਪੁੱਤਰ ਮਨਜੀਤ ਸਿੰਘ ਵਾਸੀ ਮਹੱਲਾ ਰੱਬ ਰੱਬ ਚੌਕ ਤਲਵੰਡੀ ਚੌਧਰੀਆਂ ਪਾਸ ਨਾਜਾਇਜ਼ ਅਸਲ੍ਹਾ ਹੈ | ਅੱਜ ਉਹ ਆਪਣੀ ਡੱਬ 'ਚ ਪਿਸਟਲ ਲੁਕੋ ਕੇ ਪੈਦਲ ਆ ਰਿਹਾ ਹੈ | ਜੇਕਰ ਪੁਲਿਸ ਹੁਣੇ ਹੀ ਧੱੁਸੀ ਬੰਨ ਖਿਜਰਪੁਰ ਚੌਕ ਤਲਵੰਡੀ ਚੌਧਰੀਆਂ ਵਿਖੇ ਪੁੱਜ ਕੇ ਨਾਕਾਬੰਦੀ ਕਰਦੀ ਹੈ ਤਾਂ ਨਾਜਾਇਜ਼ ਅਸਲ੍ਹੇ ਸਮੇਤ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ | ਮੁਖ਼ਬਰ ਦੀ ਦੱਸੀ ਥਾਂ ਤੇ ਪੁਲਿਸ ਪਾਰਟੀ ਨੇ ਨਾਕਾ ਬੰਦੀ ਕੀਤੀ ਤੇ ਪੁਲਿਸ ਨੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ | ਕੁਝ ਸਮੇਂ ਬਾਅਦ ਮੋਨਾ ਨੌਜਵਾਨਾਂ ਪੈਦਲ ਪਿੰਡ ਬਾਜੇ ਵਲੋਂ ਆਉਂਦਾ ਨਜ਼ਰ ਪਿਆ | ਉਸ ਨੇ ਜਦੋਂ ਪੁਲਿਸ ਨੂੰ ਦੇਖਿਆ ਤਾਂ ਉਹ ਝਾੜੀਆਂ ਵਿਚ ਬਹਿ ਗਿਆ | ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਸ ਦੀ ਜੇਬ 'ਚੋਂ ਇਕ ਪਿਸਟਲ ਕੰਟਰੀ ਮੇਡ ਮਿਲਿਆ, ਜਿਸ ਦਾ ਮੈਗਜ਼ੀਨ ਖਾਲੀ ਸੀ | ਦੋਸ਼ੀ ਨੇ ਆਪਣਾ ਨਾਂਅ ਰਾਜਾ ਪੁੱਤਰ ਮਨਜੀਤ ਸਿੰਘ ਵਾਸੀ ਮੁਹੱਲਾ ਰੱਬ ਰੱਬ ਚੌਕ ਤਲਵੰਡੀ ਚੌਧਰੀਆਂ ਦੱਸਿਆ, ਜਿਸ ਦੇ ਖ਼ਿਲਾਫ਼ ਥਾਣਾ ਤਲਵੰਡੀ ਚੌਧਰੀਆਂ 'ਚ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁੱਛਗਿੱਛ ਦੌਰਾਨ ਉਸਨੇ ਆਪਣੇ ਇਕ ਹੋਰ ਸਾਥੀ ਦਾ ਨਾਂਅ ਦਾ ਖ਼ੁਲਾਸਾ ਜਿਸ 'ਤੇ ਵਿਪਨ ਕੁਮਾਰ ਵੀ ਗਿ੍ਫ਼ਤਾਰ ਕਰ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਮੋਤੀ ਬਾਜ਼ਾਰ ਵਿਖੇ ਹੋਈ ਲੜਾਈ ਦੌਰਾਨ 3 ਵਿਅਕਤੀ ਜ਼ਖ਼ਮੀ <br/> ਅਗਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਲੋਂ ਵਿਸ਼ਵ ਕਲਾ ਦਿਵਸ ਮੌਕੇ 'ਸੰਘੋਲ ਪੁਰੱਤਤਵ ਮਿਊਜ਼ੀਅਮ' ਦਾ ਦੌਰਾ
Ad Position 24