ਭੁਲੱਥ, 25 ਅਪ੍ਰੈਲ (ਮੇਹਰ ਚੰਦ ਸਿੱਧੂ)-ਪਿੰਡ ਲੰਮੇ ਜੈਦ ਤੇ ਭਟਨੂਰਾ ਖੁਰਦ 'ਚ ਅੱਗ ਲੱਗਣ ਕਰਕੇ ਕਈ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ | ਫਾਇਰ ਬਿ੍ਗੇਡ ਅਫ਼ਸਰ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਕਿਸਾਨਾਂ ਦੇ ਖੇਤਾਂ 'ਚ ਅੱਗ ਲੱਗਣ ਕਰਕੇ ਜਿੱਥੇ ਕਈ ਏਕੜ ਕਣਕ ਦਾ ਨਾੜ ਸੜਕੇ ਸੁਆਹ ਹੋ ਗਿਆ ਹੈ, ਉਥੇ ਖੇਤਾਂ ਵਿਚ ਲੱਗੇ ਹਰੇ ਭਰੇ ਦਰੱਖ਼ਤ ਵੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਝੁਲਸ ਗਏ ਹਨ | ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਸਾਡੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਮੌਕੇ 'ਤੇ ਪਹੁੰਚ ਗਏ ਅੱਗ 'ਤੇ ਕਾਬੂ ਪਾ ਲਿਆ | ਉਨ੍ਹਾਂ ਦੱਸਿਆ ਕਿ ਰਵੇਲ ਸਿੰਘ ਪੁੱਤਰ ਬਲਵੀਰ ਸਿੰਘ ਲੰਮੇ ਪਿੰਡ ਦਾ ਤਿੰਨ ਏਕੜ, ਜੋਗਿੰਦਰ ਸਿੰਘ ਪੁੱਤਰ ਸ਼ਰਨ ਸਿੰਘ ਲੰਮੇ ਪੰਜ ਏਕੜ, ਸੁਰਜੀਤ ਸਿੰਘ ਪੁੱਤਰ ਕਰਮ ਸਿੰਘ ਲੰਮੇ ਚਾਰ ਏਕੜ, ਬਲਵਿੰਦਰ ਸਿੰਘ ਪੁੱਤਰ ਧਿਆਨ ਸਿੰਘ ਲੰਮੇ ਦਾ ਪੰਜ ਏਕੜ ਨਾੜ ਸੜ ਕੇ ਸੁਆਹ ਹੋ ਗਿਆ ਤੇ ਪਿੰਡ ਭਟਨੂਰਾ ਖੁਰਦ ਵਿਚ ਵੀ ਕਿਸਾਨਾਂ ਦਾ ਕਈ ਏਕੜ ਨਾੜ ਸੜ ਕੇ ਸਵਾਹ ਹੋ ਗਿਆ ਤੇ ਹਰੇ ਭਰੇ ਦਰੱਖ਼ਤ ਝੁਲਸ ਗਏ ਹਨ |