31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਫਗਵਾੜਾ ਦੀ ਮੰਡੀ 'ਚ ਕਣਕ ਦੀ ਲਿਫ਼ਟਿੰਗ ਦਾ ਕੰਮ ਢਿੱਲੀ ਚਾਲ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 26-04-2026
ਫਗਵਾੜਾ, 25 ਅਪੈ੍ਰਲ (ਹਰਜੋਤ ਸਿੰਘ ਚਾਨਾ)-ਫਗਵਾੜਾ ਦੀ ਅਨਾਜ ਮੰਡੀ 'ਚ ਕਣਕ ਦੀ ਲਿਫ਼ਟਿੰਗ ਦਾ ਕੰਮ ਬਹੁਤ ਹੀ ਢਿੱਲੀ ਚਾਲ ਨਾਲ ਚੱਲ ਰਿਹਾ ਹੈ, ਜਿਸ ਕਾਰਨ ਮੰਡੀਆਂ 'ਚ ਬੋਰੀਆਂ 'ਚ ਵੱਡੇ ਵੱਡੇ ਅੰਬਾਰ ਲੱਗ ਗਏ ਹਨ | ਜ਼ਿਲ੍ਹਾ ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਕਰੀਬ 7 ਲੱਖ ਕੁਇੰਟਲ ਕਣਕ ਦੀ ਆਮਦ ਹੋ ਸੀ ਤੇ ਉਥੇ ਇਸ ਸਾਲ ਹੁਣ ਤੱਕ ਕੁੱਲ ਸੰਭਾਵਿਤ ਆਮਦ ਦਾ ਲਗਪਗ 85 ਫ਼ੀਸਦੀ ਕਣਕ ਮੰਡੀ 'ਚ ਪਹੁੰਚ ਚੁੱਕਾ ਹੈ, ਪਰ ਲਿਫ਼ਟਿੰਗ ਸਿਰਫ਼ 20 ਤੋਂ 25 ਫ਼ੀਸਦੀ ਹੀ ਹੋ ਸਕੀ ਹੈ | ਮੰਡੀ 'ਚ ਜਗ੍ਹਾ ਦੀ ਕਮੀ ਕਾਰਨ ਨਵਾਂ ਮਾਲ ਢੇਰੀ ਕਰਨ 'ਚ ਵੀ ਮੁਸ਼ਕਿਲਾਂ ਆ ਰਹੀਆਂ ਹਨ | ਮਜ਼ਦੂਰ ਵਰਗ ਵੀ ਇਸ ਸਥਿਤੀ ਕਾਰਨ ਪ੍ਰੇਸ਼ਾਨ ਹੈ ਤੇ ਕਈ-ਕਈ ਦਿਨ ਤੱਕ ਕੰਮ ਨਾ ਮਿਲਣ ਜਾਂ ਉਡੀਕ ਵਿਚ ਬੈਠਣ ਲਈ ਮਜਬੂਰ ਹੈ | ਉਨ੍ਹਾਂ ਦੱਸਿਆ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਹਰ ਸਾਲ ਆਉਣ ਵਾਲੀ ਲਿਫ਼ਟਿੰਗ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਅਗਾਂਹ ਕੀਤਾ ਸੀ ਇਸ ਤੋਂ ਇਲਾਵਾ ਲਿਫ਼ਟਿੰਗ ਤੇ ਟਰਾਂਸਪੋਰਟੇਸ਼ਨ ਦੀਆਂ ਦਿੱਕਤਾਂ ਸੰਬੰਧੀ ਮਾਮਲਾ ਮੁੱਖ ਮੰਤਰੀ ਪੱਧਰ ਤੱਕ ਵੀ ਪਹੁੰਚਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਕੋਈ ਢੰਗ ਦਾ ਸੁਧਾਰ ਨਹੀਂ ਹੋਇਆ | ਉਨ੍ਹਾਂ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਇਸ ਵਾਰ ਵੀ ਸਰਕਾਰ ਵਲੋਂ ਦਿੱਤੇ ਗਏ ਸਾਰੇ ਭਰੋਸੇ ਖੋਖਲੇ ਸਾਬਿਤ ਹੋਏ ਹਨ | ਆੜ੍ਹਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਪ੍ਰਬੰਧਾਂ 'ਤੇ ਵੀ ਸੁਆਲ ਉਠਾਏ ਤੇ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਸੱਤਾ 'ਚ ਆਈ ਹੈ, ਤਦੋਂ ਤੋਂ ਮੰਡੀਆਂ 'ਚ ਕਿਸਾਨਾਂ, ਆੜ੍ਹਤੀਆਂ ਤੋਂ ਲੈ ਕੇ ਮਜ਼ਦੂਰ ਵਰਗ ਤੱਕ ਹਰ ਫ਼ਸਲੀ ਸੀਜ਼ਨ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਆੜ੍ਹਤੀ ਪਰਗਟ ਸਿੰਘ, ਬਿੱਟੂ ਘੁੰਮਣ, ਅਰੁਣ ਕਾਲੂਚਾ, ਪਰਵੇਸ਼ ਗੁਪਤਾ, ਅੰਕਿਤ ਗੁਪਤਾ, ਰਾਜੀਵ ਗੁਪਤਾ, ਦੀਪਕ ਗੁਪਤਾ, ਰੋਸ਼ਨ ਲਾਲ, ਅਭਿਨੀਤ ਸ਼ਰਮਾ, ਕੌਸ਼ਲ ਪ੍ਰਭਾਕਰ, ਸਾਹਿਲ ਸ਼ਰਮਾ, ਆਸ਼ੂ ਅਰੋੜਾ, ਵਿੱਕੀ ਵੀ ਸ਼ਾਮਿਲ ਸਨ | ਇਸ ਸੰਬੰਧੀ ਐਸ. ਡੀ. ਐਮ. ਰਣਦੀਪ ਸਿੰਘ ਹੀਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੰਜ ਹਜ਼ਾਰ ਮੀਟਰਿਕ ਕਣਕ ਦੀ ਚੁਕਾਈ ਟੈਂਡਰ ਅਨੁਸਾਰ ਹੋ ਰਹੀ ਹੈ | ਕਰੀਬ 60 ਫ਼ੀਸਦੀ ਕਣਕ ਚੁੱਕੀ ਗਈ ਹੈ ਤੇ ਬਾਕੀ ਦਾ ਕੰਮ ਵੀ ਜੰਗੀ ਪੱਧਰ 'ਤੇ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਮਲੇਰੀਆ ਦੇ ਖ਼ਾਤਮੇ ਲਈ ਲੋਕਾਂ ਦਾ ਚੇਤਨ ਹੋਣਾ ਜ਼ਰੂਰੀ-ਡਾ. ਸੰਜੀਵ ਭਗਤ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਜਾਰੀ ਵਿਕਾਸ ਕਾਰਜਾਂ 'ਤੇ ਮੀਟਿੰਗ ਦੌਰਾਨ ਚਰਚਾ
Ad Position 24