ਕਾਲਾ ਸੰਘਿਆਂ, 25 ਅਪ੍ਰੈਲ (ਬਲਜੀਤ ਸਿੰਘ ਸੰਘਾ)-ਪਿੰਡ ਰਾਮਪੁਰ ਨਵਾਂ ਪਿੰਡ ਵਿਚ ਆਮ ਆਦਮੀ ਪਾਰਟੀ ਹਲਕਾ ਕਪੂਰਥਲਾ ਦੇ ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਨੇ ਗੁਰਵਿੰਦਰ ਸਿੰਘ ਸੋਨੂੰ ਦੇ ਘਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ 'ਚ ਵਿਕਾਸ ਕਾਰਜ ਜਾਰੀ ਹਨ ਜਿਵੇਂ ਪਿੰਡ ਕਾਲਾ ਸੰਘਿਆਂ ਤੋਂ ਰਾਮਪੁਰ ਨਵਾਂ ਪਿੰਡ ਤੱਕ ਸੜਕ ਬਣ ਰਹੀ ਹੈ ਜੋ ਪਹਿਲਾਂ 11 ਫੁੱਟ ਸੀ ਉਸ ਦੀ ਚੌੜਾਈ ਹੁਣ 18 ਫੁੱਟ ਬਣੇਗੀ ਤੇ ਪਿੰਡ ਆਲਮਗੀਰ ਕਾਲਾ ਸੰਘਿਆਂ 'ਚ ਦਾਣਾ ਮੰਡੀ ਵਿੱਚ ਨਵੀਂ ਬਣ ਰਹੀ ਸ਼ੈੱਡ ਅਤੇ ਖੇਡਾਂ ਨੂੰ ਪਰਮੋਟ ਕਰਦਿਆਂ ਮਾਨ ਸਰਕਾਰ ਬਣਾ ਰਹੀ ਹੈ ਨਵੇਂ ਸਟੇਡੀਅਮ ਅਤੇ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਹਰ ਪਰਿਵਾਰ ਦੇ ਬਣ ਰਹੇ ਨੇ ਦਸ ਲੱਖ ਦੇ ਸਿਹਤ ਕਾਰਡ | ਉਨ੍ਹਾਂ ਕਿਹਾ ਕਿ ਜੋ ਮਾਨ ਸਰਕਾਰ ਵਲੋਂ ਮਾਤਾਵਾਂ ਭੈਣਾਂ ਨਾਲ ਹਰ ਮਹੀਨੇ ਇਕ ਹਜ਼ਾਰ ਰੁਪਈਏ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਕਰ ਦਿੱਤਾ ਗਿਆ ਹੈ ਤੇ ਜਲਦੀ ਆਪਣੇ ਹਲਕੇ ਵਿਚ ਵੀ ਮਿਲਣਗੇ ਮਾਤਾਵਾਂ ਭੈਣਾਂ ਨੂੰ ਜਰਨਲ ਨੂੰ ਇਕ ਹਜ਼ਾਰ ਅਤੇ ਐਸ. ਸੀ. ਨੂੰ ਪੰਦਰਾਂ ਸੌ ਰੁਪਈਏ ਮਿਲਣਗੇ | ਇਸ ਮੌਕੇ ਰਵਿੰਦਰ ਸਿੰਘ ਗਿੰਦੀ, ਸਾਬਕਾ ਇੰਸਪੈਕਟਰ ਬਲਰਾਜ ਸਿੰਘ, ਜਗਦੀਪ ਸਿੰਘ ਜੱਗੀ, ਬਲਜਿੰਦਰ ਸਿੰਘ, ਸਾਬਕਾ ਪੰਚ ਬਿੰਦਾ, ਬੂਟਾ ਸਿੰਘ, ਗੁਰਚੇਤ ਸਿੰਘ ਚੰਦੀ, ਪਵਿੱਤਰ ਸਿੰਘ ਪਿੱਤਾ, ਸੋਨੂੰ, ਹਰਦੀਪ ਸਿੰਘ, ਲੈਬਰ ਸਿੰਘ ਕਾਲਾ, ਕਾਲੂ, ਬੱਗਾ, ਸਾਬਾ ਦੋਧੀ, ਸੰਨੀ ਆਦਿ 'ਆਪ' ਵਿਚ ਸ਼ਾਮਿਲ ਹੋਏ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਹਿਨਾਤ ਸੰਨੀ ਠੇਕੇਦਾਰ, ਨਰਿੰਦਰ ਸਿੰਘ ਸੰਘਾ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਵਿਜੇ ਅਰੋੜਾ ਬਲਾਕ ਪ੍ਰਧਾਨ, ਜਗਰੂਪ ਸਿੰਘ ਸੋਸ਼ਲ ਮੀਡੀਆ ਇੰਚਾਰਜ, ਦੇਬੀ ਸੁੰਨੜਵਾਲ, ਮਨਦੀਪ ਸਿੰਘ ਬਲਾਕ ਪ੍ਰਧਾਨ ਦਾ ਵੀ ਸਵਾਗਤ ਕੀਤਾ | ਇਸ ਮੌਕੇ ਹਰਵਿੰਦਰ ਸਿੰਘ ਸੰਘਾ, ਸਰਵਨ ਸਿੰਘ ਸੰਘਾ, ਡਾ. ਬਲਰਾਮ ਸ਼ਰਮਾ, ਜਤਿੰਦਰ ਸਿੰਘ, ਪਿੰਦਰ, ਈਮੂ, ਸ਼ਰਨਦੀਪ ਸਿੰਘ ਆਦਿ ਵੀ ਹਾਜ਼ਰ ਸਨ |