ਕਪੂਰਥਲਾ, 25 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ 'ਚ ਟਰੇਡ ਯੂਨੀਅਨ ਕੌਂਸਲ ਦੇ ਗਠਨ ਲਈ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਇਕ ਮੀਟਿੰਗ ਮਾਸਟਰ ਹਰੀ ਸਿੰਘ ਧੂਤ ਭਵਨ ਕਪੂਰਥਲਾ 'ਚ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁੱਚਾ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਰਕਲ ਕਪੂਰਥਲਾ ਦੇ ਪ੍ਰਧਾਨ ਮੁਹੰਮਦ ਯੂਨਿਸ ਅੰਸਾਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਦੇਸ਼ ਭਰ ਦੇ ਮਜ਼ਦੂਰਾਂ 'ਤੇ ਹੋ ਰਹੇ ਸਰਕਾਰੀ ਜਬਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਇਸ ਤੋਂ ਇਲਾਵਾ ਨੋਇਡਾ ਤੇ ਗੁਜਰਾਤ 'ਚ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਗਿ੍ਫ਼ਤਾਰ ਕੀਤੇ ਗਏ ਮਜ਼ਦੂਰਾਂ ਨੂੰ ਰਿਹਾਅ ਕਰਨ ਤੇ ਉਨ੍ਹਾਂ ਨੂੰ ਘੱਟੋ ਘੱਟ ਪ੍ਰਤੀ ਮਹੀਨਾ 26 ਹਜ਼ਾਰ ਰੁਪਏ ਉਜਰਤ ਦੇਣ ਤੇ ਉੱਘੇ ਪੱਤਰਕਾਰ ਸਤਿਅਮ ਵਰਮਾ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ | ਮੀਟਿੰਗ 'ਚ 1 ਮਈ ਨੂੰ ਸਵੇਰੇ 10 ਵਜੇ ਜ਼ਿਲ੍ਹਾ ਟਰੇਡ ਯੂਨੀਅਨ ਕੌਂਸਲ ਵਲੋਂ ਬੱਸ ਸਟੈਂਡ ਕਪੂਰਥਲਾ 'ਚ ਮਈ ਦਿਹਾੜਾ ਮਨਾਇਆ ਜਾਵੇਗਾ | ਮੀਟਿੰਗ 'ਚ ਸਲਾਹ ਮਸ਼ਵਰੇ ਉਪਰੰਤ ਟਰੇਡ ਯੂਨੀਅਨ ਕੌਂਸਲ ਕਪੂਰਥਲਾ ਦੀ ਐਡਹਾਕ ਕਮੇਟੀ ਦੀ ਸਰਬਸੰਮਤੀ ਰਾਹੀਂ ਚੋਣ ਕੀਤੀ ਗਈ | ਚੋਣ 'ਚ ਗੁਰਦੀਪ ਸਿੰਘ ਨੂੰ ਪ੍ਰਧਾਨ, ਮੁਹੰਮਦ ਯੂਨਿਸ ਅੰਸਾਰੀ ਨੂੰ ਮੀਤ ਪ੍ਰਧਾਨ, ਜਸਬੀਰ ਸਿੰਘ ਸਰਾ ਨੂੰ ਜਨਰਲ ਸਕੱਤਰ, ਹਰਿੰਦਰ ਸਿੰਘ ਚੀਮਾ ਨੂੰ ਮੀਤ ਸਕੱਤਰ ਤੇ ਟਰੇਡ ਯੂਨੀਅਨ ਆਗੂ ਕਾਮਰੇਡ ਕੇ. ਐਲ. ਕੌਸ਼ਲ ਨੂੰ ਸਰਪ੍ਰਸਤ ਚੁਣਿਆ | ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਾਮਰੇਡ ਬਲਵਿੰਦਰ ਸਿੰਘ ਭੁੱਲਰ, ਕਾਮਰੇਡ ਮੁਕੰਦ ਸਿੰਘ, ਫ਼ਕੀਰ ਮੁਹੰਮਦ, ਰੂੜ ਸਿੰਘ, ਅਮਰਜੀਤ ਸਿੰਘ ਜਵਾਲਾਪੁਰ, ਸੁਰਜੀਤ ਸਿੰਘ ਠੱਟਾ, ਸੁਰਜੀਤ ਸਿੰਘ ਠੱਟਾ, ਪਿਆਰਾ ਸਿੰਘ ਭੰਡਾਲ ਦੋਨਾ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਮਹਿੰਗਾ ਸਿੰਘ ਨਵਾਂ ਠੱਟਾ, ਵਿਲੀਅਮ ਰੰਧਾਵਾ ਤੇ ਧਰਮਪਾਲ ਆਦਿ ਹਾਜ਼ਰ ਸਨ |