31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਆਪ' 'ਚ ਵੱਡਾ ਸਿਆਸੀ ਸੰਕਟ: ਪੰਜਾਬ ਦੀ ਜਨਤਾ ਦੇ ਭਰੋਸੇ ਦਾ ਹੋਇਆ ਕਤਲ-ਧਾਲੀਵਾਲ

Ad Position 21
No active advertisement
ਅਜੀਤ ਡੈਸਕ 26-04-2026
ਫਗਵਾੜਾ, 25 ਅਪੈ੍ਰਲ (ਹਰਜੋਤ ਸਿੰਘ ਚਾਨਾ)-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਮ ਆਦਮੀ ਪਾਰਟੀ (ਆਪ) 'ਚ ਹਾਲੀਆ ਸਿਆਸੀ ਘਟਨਾਕ੍ਰਮ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਕੋ ਦਿਨ 'ਚ ਸੱਤ ਸੰਸਦ ਮੈਂਬਰਾਂ ਦੇ ਅਸਤੀਫ਼ਿਆਂ ਨੇ ਪਾਰਟੀ ਦੇ ਅੰਦਰੂਨੀ ਸੰਕਟ ਨੂੰ ਸਪੱਸ਼ਟ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇਕ ਸਿਆਸੀ ਬਦਲਾਅ ਨਹੀਂ, ਸਗੋਂ ਉਸ ਭਰੋਸੇ ਦੇ ਟੁੱਟਣ ਦਾ ਸੰਕੇਤ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ ਸੱਤਾ ਸੌਂਪੀ ਸੀ | ਧਾਲੀਵਾਲ ਨੇ ਕਿਹਾ ਕਿ ਰਾਘਵ ਚੱਢਾ ਸਮੇਤ ਕਈ ਮਹੱਤਵਪੂਰਨ ਸੰਸਦ ਮੈਂਬਰਾਂ ਦਾ ਪਾਰਟੀ ਤੋਂ ਦੂਰੀ ਬਣਾਉਣਾ ਪਾਰਟੀ ਦੇ ਉੱਚ ਪੱਧਰੀ ਨੇਤਿ੍ਤਵ, ਖਾਸ ਕਰਕੇ ਅਰਵਿੰਦ ਕੇਜਰੀਵਾਲ ਦੀ ਕਾਰਗੁਜ਼ਾਰੀ ਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਜਨ ਅੰਦੋਲਨ ਤੇ ਸਾਫ਼ ਸੁਥਰੀ ਰਾਜਨੀਤੀ ਦੇ ਨਾਂਅ 'ਤੇ ਆਪਣੀ ਪਛਾਣ ਬਣਾਈ ਸੀ, ਉਹ ਅੱਜ ਅੰਦਰੂਨੀ ਟਕਰਾਵਾਂ ਤੇ ਸੱਤਾ ਕੇਂਦਰਿਤ ਰਾਜਨੀਤੀ ਤੱਕ ਸੀਮਿਤ ਹੋ ਗਈ ਹੈ | ਉਨ੍ਹਾਂ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਆਗੂਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੱਤਾ ਦੇ ਦਬਾਅ ਹੇਠ ਪਾਰਟੀ ਤੇ ਵਿਚਾਰਧਾਰਾ ਬਦਲਣਾ ਪੰਜਾਬ ਦੀ ਸਿਆਸੀ ਸੰਸਕਿ੍ਤੀ ਨਾਲ ਧੋਖਾ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਐਸ. ਐਸ. ਪੀ. ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਜ਼ਿਲ੍ਹਾ ਟਰੇਡ ਯੂਨੀਅਨ ਕੌਂਸਲ ਕਪੂਰਥਲਾ ਦੀ ਐਡਹਾਕ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਗੁਰਦੀਪ ਸਿੰਘ ਪ੍ਰਧਾਨ, ਜਸਬੀਰ ਸਿੰ...
Ad Position 24