31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਹਰਮਿੰਦਰ ਸਿੰਘ ਲਾਂਬਾ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 26-04-2026
ਬੇਗੋਵਾਲ, 25 ਅਪ੍ਰੈਲ (ਸੁਖਜਿੰਦਰ ਸਿੰਘ)-ਬੀਤੇ ਕੱਲ੍ਹ ਲਾਇਨ ਬੇਗੋਵਾਲ ਰਾਇਲ ਬੰਦਗੀ ਦੀ ਇਕ ਵਿਸ਼ੇਸ਼ ਇਕੱਤਰਤਾ ਪ੍ਰਧਾਨ ਹਰਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਫੂਡ ਕੰਗ ਬੇਗੋਵਾਲ ਵਿਖੇ ਹੋਈ, ਜਿਸ 'ਚ ਕਲੱਬ ਦੀ ਪ੍ਰੰਪਰਾ ਅਨੁਸਾਰ ਸਾਲ 2026-27 ਲਈ ਨਵੀਂ ਟੀਮ ਦਾ ਸਰਬਸੰਮਤੀ ਨਾਲ ਗਠਨ ਕੀਤਾ, ਜਿਸ 'ਚ ਕਲੱਬ ਦੇ ਸੀਨੀਅਰ ਮੈਂਬਰ ਹਰਮਿੰਦਰ ਸਿੰਘ ਲਾਂਬਾ ਨੂੰ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ | ਇਸ ਸਮੇਂ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਜੈਦ ਵਲੋਂ ਕਲੱਬ ਦੀਆਂ ਸਾਲ ਭਰ ਕੀਤੀਆਂ ਗਤੀਵਿਧੀਆਂ ਦਾ ਚਾਨਣਾ ਵਿਸਥਾਰਪੂਰਵਕ ਨਾਲ ਪਾਇਆ ਤੇ ਕਲੱਬ ਮੈਂਬਰਾਂ ਵਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਸਹਿਯੋਗ ਸਦਕਾ ਅੱਜ ਸਾਡੀ ਕਲੱਬ ਰੋਇਲ ਬੰਦਗੀ ਡਿਸਟਰਿਕਟ ਭਰ 'ਚ ਮੋਹਰਲੀਆਂ ਕਲੱਬਾਂ 'ਚੋਂ ਜਾਣੀ ਜਾਂਦੀ ਹੈ | ਇਸ ਸਮੇਂ ਪ੍ਰਧਾਨ ਹਰਵਿੰਦਰ ਸਿੰਘ ਜੈਦ ਵਲੋਂ ਨਵੀਂ ਚੁਣੀ ਗਈ ਟੀਮ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਇਸ ਸਮੇਂ ਨਵ-ਨਿਯੁਕਤ ਪ੍ਰਧਾਨ ਹਰਮਿੰਦਰ ਸਿੰਘ ਲਾਂਬਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਉਹ ਆਪਣੀ ਸਾਥੀ ਟੀਮ ਜਿਸ 'ਚ ਸੈਕਟਰੀ ਸੁਖਦੇਵਰਾਜ ਜੰਗੀ, ਕੈਸ਼ੀਅਰ ਫੰੁਮਣ ਸਿੰਘ, ਪੀ. ਆਰ. ਓ. ਸਤਨਾਮ ਸਿੰਘ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਕੰਮਾਂ 'ਚ ਵਾਧਾ ਕਰਨਗੇ | ਇਸ ਸਮੇਂ ਮੈਂਬਰਸ਼ਿਪ ਚੇਅਰਮੈਨ ਨਮਿੰਦਰਜੀਤ ਸਿੰਘ, ਵਾਈਸ ਪ੍ਰਧਾਨ ਕਮਲਜੀਤ ਸਿੰਘ, ਲਾਈਨ ਕਵਲਜੀਤ ਸਿੰਘ, ਤੁਲੀ ਗੁਰਬਚਨ ਸਿੰਘ, ਪ੍ਰਦੀਪ ਕੁਮਾਰ, ਦਿਲਾਵਰੀ ਸਲਮਾਨ ਖ਼ਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭੁਲੱਥ 'ਚ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰੀ ਮੀਟਿੰਗ <br/> ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਇਨਵੈਸਟੀਚਿਊਰ ਸੈਰਾਮਨੀ ਕਰਵਾਈ <br/>
Ad Position 24