ਸੁਲਤਾਨਪੁਰ ਲੋਧੀ, 25 ਅਪ੍ਰੈਲ (ਨਰੇਸ਼ ਹੈਪੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ ਪਿ੍ੰਸੀਪਲ ਮਧੂ ਸ਼ਰਮਾ ਦੀ ਨਿਗਰਾਨੀ ਹੇਠ ਇਨਵੈਸਟੀਚਿਊਰ ਸੈਰੇਮਨੀ ਬਹੁਤ ਹੀ ਸੁਚੱਜੇ ਢੰਗ ਨਾਲ ਆਯੋਜਿਤ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਰੂਹਾਨੀ ਸ਼ਬਦ ਗਾਇਨ ਨਾਲ ਹੋਈ | ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ ਅਹੁਦਿਆਂ ਦੀ ਮਰਯਾਦਾ ਤੇ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਸਹੁੰ ਚੁੱਕੀ ਗਈ | ਇਸ ਦੇ ਨਾਲ ਹੀ ਅਧਿਆਪਕ ਵਰਗ ਨੂੰ ਵੀ ਵੱਖ-ਵੱਖ ਪ੍ਰਸ਼ਾਸਕੀ ਤੇ ਸਹ-ਪਾਠਕ੍ਰਮਿਕ ਅਹੁਦਿਆਂ 'ਤੇ ਨਿਯੁਕਤ ਕੀਤਾ | ਕੋਆਰਡੀਨੇਟਰ ਵਜੋਂ ਪੂਜਾ ਚਾਵਲਾ, ਮਮਤਾ ਗੁਪਤਾ ਤੇ ਅਮਨ ਵਾਲੀਆ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜਦਕਿ ਵਿਸ਼ਵਪ੍ਰੀਤ ਨੂੰ ਪੀ. ਆਰ. ਓ. ਨਿਯੁਕਤ ਕੀਤਾ | ਐਕਟੀਵਿਟੀ ਕੋਆਰਡੀਨੇਟਰ ਨੀਨਾ ਆਨੰਦ ਤੇ ਹਾਊਸ ਇੰਚਾਰਜ ਰਜਨੀ ਚਾਵਲਾ, ਰਮਨਦੀਪ ਕੌਰ, ਰਵਿੰਦਰ ਪਾਲ ਕੌਰ ਤੇ ਆਰਤੀ ਕੋਹਲੀ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਵਿਦਿਆਰਥੀ ਕੌਂਸਲ ਦੀ ਘੋਸ਼ਣਾ ਵੀ ਇਸ ਮੌਕੇ 'ਤੇ ਕੀਤੀ ਗਈ | ਮਨਰਾਜ ਸਿੰਘ ਨੂੰ ਹੈੱਡ ਬੁਆਏ ਤੇ ਸ਼ੁਬਲੀਨ ਕੌਰ ਨੂੰ ਹੈੱਡ ਗਰਲ ਨਿਯੁਕਤ ਕੀਤਾ | ਅਭਿਜੋਤ ਸਿੰਘ ਵਾਈਸ ਹੈੱਡ ਬੁਆਏ ਤੇ ਲਕਸ਼ਿਕਾ ਨੂੰ ਵਾਈਸ ਹੈੱਡ ਗਰਲ ਬਣਾਇਆ | ਐਕਟੀਵਿਟੀ ਲੀਡਰ ਵਜੋਂ ਰਿਹਾਨਾ ਤੇ ਸ਼ੁਭਮਪ੍ਰੀਤ ਸਿੰਘ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ | ਖੇਡਾਂ ਦੇ ਖੇਤਰ ਵਿਚ ਸਨੇਹਨੂਰ ਕੌਰ ਤੇ ਗੁਰਮਾਨ ਸਿੰਘ ਨੂੰ ਸਪੋਰਟਸ ਕੈਪਟਨ ਨਿਯੁਕਤ ਕੀਤਾ ਗਿਆ ਜਦਕਿ ਗੁਰਸੀਰਤ ਕੌਰ (ਬੈਡਮਿੰਟਨ), ਸੁਮਨਦੀਪ ਕੌਰ (ਖੋ-ਖੋ) ਤੇ ਗੈਵਿਨ ਸਿੰਘ (ਕਬੱਡੀ) ਨੂੰ ਵੱਖ-ਵੱਖ ਖੇਡਾਂ ਦੇ ਕੈਪਟਨ ਵਜੋਂ ਮਾਣ ਪ੍ਰਾਪਤ ਹੋਇਆ | ਸਟੂਡੈਂਟਸ ਸੈਕਟਰੀ ਵਜੋਂ ਪਾਹੁਲ ਕੌਰ ਦੀ ਨਿਯੁਕਤੀ ਕੀਤੀ ਗਈ | ਹਾਊਸ ਸਿਸਟਮ ਅਧੀਨ ਵੀਨਸ ਹਾਊਸ ਲਈ ਗੁਰਨਮਨ ਕੌਰ (ਕੈਪਟਨ) ਤੇ ਗੁਰਨੂਰ ਸਿੰਘ (ਵਾਈਸ ਕੈਪਟਨ), ਅਰਥ ਹਾਊਸ ਲਈ ਮਨਸੀਰਤ ਕੌਰ (ਕੈਪਟਨ) ਅਤੇ ਮੰਨਤ ਕੌਰ (ਵਾਈਸ ਕੈਪਟਨ), ਮਰਕਰੀ ਹਾਊਸ ਲਈ ਅਮਰੀਤ ਕੌਰ (ਕੈਪਟਨ) ਅਤੇ ਬਵਯਾ (ਵਾਈਸ ਕੈਪਟਨ), ਜਦਕਿ ਨੈਪਚੂਨ ਹਾਊਸ ਲਈ ਸਿਦਕ ਕੌਰ (ਕੈਪਟਨ) ਤੇ ਮਨਵੀਰ ਕੌਰ (ਵਾਈਸ ਕੈਪਟਨ) ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਸਮਾਗਮ ਦੌਰਾਨ ਪਿ੍ੰਸੀਪਲ ਮੋਨਾ ਘਈ (ਸੀਨੀਅਰ ਵਿੰਗ) ਨੇ ਆਪਣੇ ਸੰਬੋਧਨ 'ਚ ਵਿਦਿਆਰਥੀਆਂ ਨੂੰ ਅਨੁਸ਼ਾਸਨ ਤੇ ਨਿਸ਼ਠਾ ਨਾਲ ਆਪਣੇ ਫ਼ਰਜ਼ ਨਿਭਾਉਣ ਲਈ ਉਤਸ਼ਾਹਿਤ ਕੀਤਾ | ਇਸ ਦੇ ਨਾਲ ਹੀ ਪਿ੍ੰ: ਮਧੂ ਸ਼ਰਮਾ ਜੂਨੀਅਰ ਵਿੰਗ ਨੇ ਆਪਣੇ ਸੰਬੋਧਨ 'ਚ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਤੇ ਆਪਣੇ ਅਹੁਦਿਆਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਐਮ. ਡੀ. ਸੁਖਦੇਵ ਸਿੰਘ ਜੱਜ ਤੇ ਮੈਨੇਜਮੈਂਟ ਮੈਂਬਰ ਮੈਡਮ ਮਨਜੀਤ ਕੌਰ ਨੇ ਵੀ ਆਪਣੇ ਸੰਬੋਧਨ 'ਚ ਮਿਹਨਤ, ਅਨੁਸ਼ਾਸਨ ਅਤੇ ਟੀਮ ਵਰਕ ਦੀ ਮਹੱਤਤਾ ਉਜਾਗਰ ਕੀਤੀ | ਅੰਤ 'ਚ ਸਮਾਗਮ ਸੁਚੱਜੇ ਢੰਗ ਨਾਲ ਸਮਾਪਤ ਹੋਇਆ ਤੇ ਸਾਰੇ ਹਾਜ਼ਰੀਨ ਵੱਲੋਂ ਨਵ-ਨਿਯੁਕਤ ਵਿਦਿਆਰਥੀਆਂ ਨੂੰ ਭਵਿੱਖ ਲਈ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |