31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੰਤ ਬਾਬਾ ਬੀਰ ਸਿੰਘ ਦੇ ਸ਼ਹੀਦੀ ਦੇ ਜੋੜ ਮੇਲੇ ਲਈ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ-ਕੁਲਵੰਤ ਸ਼ਾਹ, ਗੁਰਦਿਆਲ ਸਿੰਘ <br/>

Ad Position 21
No active advertisement
ਅਜੀਤ ਡੈਸਕ 26-04-2026
ਤਲਵੰਡੀ ਚੌਧਰੀਆਂ, 25 ਅਪ੍ਰੈਲ (ਪਰਸਨ ਲਾਲ ਭੋਲਾ)-ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ 182ਵੇਂ ਸ਼ਹੀਦੀ ਜੋੜ ਮੇਲੇ ਲਈ ਦੇਸ਼ ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸਿਆਟਲ (ਅਮਰੀਕਾ) ਦੇ ਉੱਘੇ ਕਾਰੋਬਾਰੀ ਤੇ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਨੇ ਦੱਸਿਆ ਕਿ ਅਮਰੀਕਾ 'ਚ ਵੱਸਦੀਆਂ ਠੱਟਾ ਟਿੱਬਾ ਬਾਹਰਾ ਇਲਾਕੇ ਦੀਆਂ ਸੰਗਤਾਂ ਵਿਚ ਜੋੜ ਮੇਲੇ ਨੂੰ ਲੈ ਕੇ ਖ਼ੁਸ਼ੀ ਹੈ ਅਤੇ ਉਹ ਸਾਰਾ ਜੋੜ ਮੇਲਾ ਲਾਈਵ ਦੇਖਣਗੀਆਂ | ਇਸ ਮੌਕੇ ਬਾਬਾ ਬੀਰ ਸਿੰਘ ਇੰਟਰਪ੍ਰਾਈਜਜ਼ ਆਰ. ਸੀ. ਐਫ. ਦੇ ਮੈਨੇਜਿੰਗ ਡਾਇਰੈਕਟਰ ਜਥੇ ਗੁਰਦਿਆਲ ਸਿੰਘ ਠੱਟਾ (ਪ੍ਰਧਾਨ) ਨੇ ਦੱਸਿਆ ਕਿ ਦੇਸ਼ ਵਿਦੇਸ਼ ਵਿਚ ਸੰਤ ਬਾਬਾ ਬੀਰ ਸਿੰਘ ਦੇ 365 ਤੋਂ ਵੱਧ ਅਸਥਾਨ ਦੱਸੇ ਜਾਂਦੇ ਹਨ, ਜਿੱਥੇ ਇਹ ਸ਼ਹੀਦੀ ਮੇਲਾ ਲਗਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਟਿੱਬਾ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਧੰਨ ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ਵਿਚ 8, 9 ਤੇ 10 ਮਈ ਨੂੰ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | 6 ਮਈ ਨੂੰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹੋਣਗੀਆਂ ਜੋ ਕਿ 12 ਮਈ ਤੱਕ ਚੱਲਣਗੀਆਂ | ਇਸੇ ਤਰ੍ਹਾਂ 9 ਮਈ ਨੂੰ ਰਾਤ ਦੇ ਦੀਵਾਨ ਸਜਣਗੇ, ਜਿਸ ਵਿਚ ਸ਼ਾਮ 7 ਵਜੇ ਤੋਂ ਰਾਤ 10.30 ਵਜੇ ਤੱਕ ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ, ਭਾਈ ਅਵਤਾਰ ਸਿੰਘ ਜੀ ਦੂਲੋਵਾਲ ਦਾ ਪੰਥਕ ਕਵੀਸ਼ਰੀ ਜਥਾ, ਬੀਬੀ ਤਜਿੰਦਰ ਕੌਰ ਜੋਸ਼ਣ ਦਾ ਢਾਡੀ ਜਥਾ ਗੁਰੂ ਜਸ ਸੁਣਾਏਗਾ | 10 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਵੇਰੇ 9 ਵਜੇ ਪਾਏ ਜਾਣਗੇ ਤੇ ਉਪਰੰਤ ਦੁਪਹਿਰ 3 ਵਜੇ ਤੱਕ ਦੀਵਾਨ ਸਜਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਨੇਤਾ ਜੀ ਸੁਭਾਸ਼ ਚੰਦਰ ਬੋਸ ਮਾਨਵ ਕਲਿਆਣ ਸੰਮਤੀ ਵਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ <br/> ਅਗਲੀ ਖ਼ਬਰ ਨਗਰ ਪੰਚਾਇਤ ਭੁਲੱਥ ਵਲੋਂ ਸਫ਼ਾਈ ਅਭਿਆਨ ਆਰੰਭ <br/>
Ad Position 24