31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਨੇਤਾ ਜੀ ਸੁਭਾਸ਼ ਚੰਦਰ ਬੋਸ ਮਾਨਵ ਕਲਿਆਣ ਸੰਮਤੀ ਵਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ <br/>

Ad Position 21
No active advertisement
ਅਜੀਤ ਡੈਸਕ 26-04-2026
ਕਪੂਰਥਲਾ, 25 ਅਪ੍ਰੈਲ (ਵਿ.ਪ੍ਰ.)-ਸਮਾਜ ਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਰਕਤਦਾਨ ਮਾਨਵ ਕਲਿਆਣ ਸੰਮਤੀ ਵਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਪ੍ਰਵਾਸੀ ਭਾਰਤੀ ਤੇ ਸੰਮਤੀ ਦੇ ਸਰਪ੍ਰਸਤ ਸੁਦੇਸ਼ ਗੁਪਤਾ ਯੂ. ਐਸ. ਏ. ਤੇ ਡਾ. ਰਣਵੀਰ ਕੌਸ਼ਲ ਦੇ ਉਪਰਾਲੇ ਨਾਲ ਸੰਮਤੀ ਦੇ ਪ੍ਰਧਾਨ ਰਮੇਸ਼ ਮਹਿਰਾ ਦੀ ਦੇਖ-ਰੇਖ ਹੇਠ ਕਰਵਾਇਆ | ਜਿਸ 'ਚ ਹਿਊਮਨ ਰਾਈਟਸ ਪੰਜਾਬ ਦੇ ਪ੍ਰਧਾਨ ਤੇ ਪ੍ਰਵਾਸੀ ਭਾਰਤੀ ਸੁਖਵੰਤ ਸਿੰਘ ਪੱਡਾ ਤੇ ਹੋਰ ਸ਼ਖ਼ਸੀਅਤਾਂ ਨੇ ਸੰਮਤੀ ਵਲੋਂ 65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, 20 ਸਕੂਲਾਂ ਦੇ ਬੱਚਿਆਂ ਨੂੰ 100-100 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਵਜੋਂ ਤਕਸੀਮ ਕੀਤਾ | ਉਨ੍ਹਾਂ ਸੰਮਤੀ ਵਲੋਂ ਰਾਸ਼ਨ ਵੰਡ ਤੇ ਸਕੂਲੀ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ. ਰਣਵੀਰ ਕੌਸ਼ਲ, ਰਮੇਸ਼ ਮਹਿਰਾ, ਅਸ਼ੋਕ ਪੁਰੀ, ਪਵਨ ਸ਼ਰਮਾ, ਪ੍ਰੋ. ਸੁਖਵਿੰਦਰ ਸਾਗਰ ਤੇ ਰਕੇਸ਼ ਮਹਾਜਨ ਨੇ ਸੁਖਵੰਤ ਸਿੰਘ ਪੱਡਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਐਮ. ਡੀ. ਐਸ. ਡੀ. ਸਕੂਲ ਦੇ ਪ੍ਰਬੰਧਕ ਰਕੇਸ਼ ਮਹਾਜਨ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਸਮਾਗਮ 'ਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਸਮਾਗਮ 'ਚ ਜਸਵੰਤ ਸਿੰਘ ਨੰਢਾ, ਨਰੇਸ਼ ਕੁਮਾਰ ਸੂਜੋਕਾਲੀਆ, ਮਲਕੀਤ ਸਿੰਘ, ਕੰਵਰਜੀਤ ਸਿੰਘ ਬਾਵਾ, ਜੋਤੀ ਪ੍ਰਕਾਸ਼ ਸ਼ਰਮਾ, ਰਜੇਸ਼ ਮਲਹੋਤਰਾ, ਸ਼ਿਵਦਰਸ਼ਨ ਕਪੂਰ, ਚਰਨਜੀਤ ਸਿੰਘ ਚਹਿਲ, ਟੀ. ਐਸ. ਬਾਲੀ, ਅਰੁਣ ਗੁਪਤਾ, ਸਮਾਜ ਸੇਵਕ ਸਤੀਸ਼ ਕੁਮਾਰ ਸ਼ਰਮਾ, ਪ੍ਰਵੀਨ ਚਕੋਰੀਆ, ਕਮਲ ਪੱਡਾ, ਜੋਗਿੰਦਰ ਤਲਵਾੜ, ਨਰੇਸ਼ ਬਿੱਟੂ, ਰਮੇਸ਼ ਗਿੱਲ, ਰਮੇਸ਼ ਭਗਤ, ਕੁਲਦੀਪ ਪਾਸੀ ਤੋਂ ਇਲਾਵਾ ਸੰਮਤੀ ਦੇ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਵੱਖ-ਵੱਖ ਹਾਊਸਾਂ ਦੇ ਇੰਚਾਰਜਾਂ ਦੀ ਤਾਜਪੋਸ਼ੀ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਸੰਤ ਬਾਬਾ ਬੀਰ ਸਿੰਘ ਦੇ ਸ਼ਹੀਦੀ ਦੇ ਜੋੜ ਮੇਲੇ ਲਈ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ-ਕੁਲਵੰਤ ਸ਼ਾਹ,...
Ad Position 24