31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਵੱਖ-ਵੱਖ ਹਾਊਸਾਂ ਦੇ ਇੰਚਾਰਜਾਂ ਦੀ ਤਾਜਪੋਸ਼ੀ ਸੰਬੰਧੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 26-04-2026
ਕਪੂਰਥਲਾ, 25 ਅਪ੍ਰੈਲ (ਅਮਰਜੀਤ ਕੋਮਲ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਵਿੱਦਿਅਕ ਸੈਸ਼ਨ 2026-27 ਲਈ ਵੱਖ-ਵੱਖ ਹਾਊਸਾਂ ਦੇ ਚੁਣੇ ਗਏ ਇੰਚਾਰਜਾਂ ਦੀ ਤਾਜਪੋਸ਼ੀ ਸੰਬੰਧੀ ਇਕ ਸਮਾਗਮ ਕਰਵਾਇਆ, ਜਿਸ 'ਚ ਸਕੂਲ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਤਾਜਪੋਸ਼ੀ ਸਮਾਗਮ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ | ਬਾਅਦ ਵਿਚ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ, ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਤੇ ਸ੍ਰੀਮਤੀ ਕਰੁਣਾ ਦੀ ਦੇਖ-ਰੇਖ ਹੇਠ ਹੈੱਡ ਬੁਆਏ ਜਸਕਰਨਵੀਰ ਸਿੰਘ, ਹੈੱਡ ਗਰਲ ਹਰਮਨਪ੍ਰੀਤ ਕੌਰ, ਉਪ ਹੈੱਡ ਬੁਆਏ ਸਹਿਜਦੀਪ ਸਿੰਘ, ਉਪ ਹੈੱਡ ਗਰਲ ਆਹਨਾ, ਐਕਟੀਵਿਟੀ ਕੈਪਟਨ ਚੇਤਨਾ ਵਾਲੀਆ, ਉਪ ਕੈਪਟਨ ਕਿਰਨ ਅਤੇ ਜਸਕਿਰਨ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ | ਇਸੇ ਦੌਰਾਨ ਹੀ ਭਗਤ ਹਾਊਸ ਦੀ ਇੰਚਾਰਜ ਸ੍ਰੀਮਤੀ ਜੋਤਿਸਨਾ ਦੀ ਦੇਖ-ਰੇਖ ਹੇਠ ਗੁਰਨੂਰ ਕੌਰ, ਪ੍ਰਭਜੋਤ ਕੌਰ, ਵੰਸ਼ ਬੇਦੀ, ਜਸਕਰਨ ਸਿੰਘ, ਸ਼ਿਵਾਜੀ ਹਾਊਸ ਦੀ ਇੰਚਾਰਜ ਨਿਮਰਤਾ ਦੀ ਦੇਖ ਰੇਖ ਹੇਠ ਧਾਰਿਕਾ, ਕਣਕਾ, ਵੰਸ਼ਦੀਪ ਸਿੰਘ ਤੇ ਕੁਲਰਾਜ, ਪ੍ਰਤਾਪ ਹਾਊਸ ਦੀ ਇੰਚਾਰਜ ਸ੍ਰੀਮਤੀ ਗੁਰਪ੍ਰੀਤ ਸੰਧੂ ਦੀ ਅਗਵਾਈ ਵਿਚ ਨਵਰੀਤ ਕੌਰ, ਅਰਸ਼ਦੀਪ ਕੌਰ, ਅਰਪਣ, ਰਵਨੀਤ ਕੌਰ ਤੇ ਰਣਜੀਤ ਹਾਊਸ ਦੇ ਇੰਚਾਰਜ ਅਸ਼ੋਕ ਦੀ ਅਗਵਾਈ 'ਚ ਜਸਕੀਰਤ ਕੌਰ, ਮਨਜੋਤ ਕੌਰ, ਗੁਰਨੂਰ ਕੌਰ ਤੇ ਅਰਮਾਨਪ੍ਰੀਤ ਕੌਰ ਨੂੰ ਵੀ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ | ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਬੈਜ ਤੇ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ | ਇਸੇ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ, ਹਾਊਸ ਇੰਚਾਰਜਾਂ ਤੇ ਐਕਟੀਵਿਟੀ ਇੰਚਾਰਜਾਂ ਨੂੰ ਬੈਜ ਅਤੇ ਸੈਸ਼ ਪਹਿਨਾ ਕੇ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ | ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਹੋਰਾਂ ਲਈ ਇਕ ਮਿਸਾਲ ਬਣਨ, ਕਿਉਂਕਿ ਤੁਸੀਂ ਇਹ ਸਥਾਨ ਆਪਣੇ ਚੰਗੇ ਆਚਰਨ, ਅਨੁਸ਼ਾਸਨ ਅਤੇ ਅਕਾਦਮਿਕ ਪ੍ਰਦਰਸ਼ਨ ਸਦਕਾ ਪ੍ਰਾਪਤ ਕੀਤਾ ਹੈ | ਸਮਾਗਮ ਦੌਰਾਨ ਸਕੂਲ ਦੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪ੍ਰੀਖਿਆ ਇੰਚਾਰਜ ਨਿਰਮਲ ਜੋਤੀ, ਕੋਆਰਡੀਨੇਟਰ ਬਬਿਤਾ, ਲਵਲੀਨ, ਪੂਜਾ ਡਾਵਰ, ਮਹਾਜਨ, ਰਵਿੰਦਰਜੀਤ, ਭਾਵਨਾ ਲਤਾ ਤੋਂ ਇਲਾਵਾ ਸਕੂਲ ਦੇ ਹੋਰ ਸਟਾਫ਼ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਨੇਤਾ ਜੀ ਸੁਭਾਸ਼ ਚੰਦਰ ਬੋਸ ਮਾਨਵ ਕਲਿਆਣ ਸੰਮਤੀ ਵਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ <br/>
Ad Position 24