01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਕਾਨੂੰਗੋ ਪਰਮਜੀਤ ਰਾਮ ਦੇ ਪਰਿਵਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਕੀਤੀ ਸਟੇਸ਼ਨਰੀ ਦੀ ਵੰਡ <br/>

Ad Position 21
No active advertisement
ਅਜੀਤ ਡੈਸਕ 26-04-2026
ਫਗਵਾੜਾ, 25 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਮਾਲ ਵਿਭਾਗ ਫਗਵਾੜਾ 'ਚ ਤਾਇਨਾਤ ਕਾਨੂੰਗੋ ਪਰਮਜੀਤ ਰਾਮ ਤੇ ਉਨ੍ਹਾਂ ਦੀ ਧਰਮ ਪਤਨੀ ਕੁਲਵਿੰਦਰ ਕੌਰ ਵਲੋਂ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਪਿੰਡ ਅੰਬੇਡਕਰ ਨਗਰ (ਢੱਡੇ) ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ | ਇਸ ਮੌਕੇ ਕਾਨੂੰਗੋ ਪਰਮਜੀਤ ਰਾਮ ਤੇ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਕੀਤੀ ਹੈ ਅਤੇ ਪੜ੍ਹਾਈ ਦੌਰਾਨ ਆਉਣ ਵਾਲੀਆਂ ਆਰਥਕ ਦਿੱਕਤਾਂ ਬਾਰੇ ਆਪਣੇ ਬੱਚਿਆਂ ਨੂੰ ਦੱਸਦੇ ਸੀ ਤੇ ਸਮਰੱਥ ਹੋਣ 'ਤੇ ਲੋੜਵੰਦਾਂ ਦੀ ਸੇਵਾ ਸਹਾਇਤਾ ਕਰਨ ਦੀ ਸਿੱਖਿਆ ਦਿੰਦੇ ਸੀ | ਉਨ੍ਹਾਂ ਦੇ ਬੱਚੇ ਹੁਣ ਪੜ੍ਹ-ਲਿਖ ਕੇ ਵਿਦੇਸ਼ ਵਿਚ ਸੈਟਲ ਹਨ | ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਉਨ੍ਹਾਂ ਨੇ ਆਪਣੀ ਪੁੱਤਰੀ ਨੈਨਸੀ ਤੇ ਪੁੱਤਰ ਅਰਚਿਤ ਮਹੇ ਯੂ. ਐਸ. ਏ. ਵਲੋਂ ਭੇਜੀ ਆਰਥਕ ਮਦਦ ਸਦਕਾ ਕੀਤਾ ਹੈ | ਇਸ ਦੌਰਾਨ ਪ੍ਰਾਇਮਰੀ ਸਕੂਲ ਇੰਚਾਰਜ ਮੀਨਾ ਤੇ ਮਿਡਲ ਸਕੂਲ ਦੀ ਇੰਚਾਰਜ ਨੇਹਾ ਨੇ ਪਰਿਵਾਰ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਮੁਲਖ ਰਾਜ ਸਾਬਕਾ ਫੌਜੀ, ਜਸਬੀਰ ਕੌਰ ਸਾਬਕਾ ਸਰਪੰਚ, ਰਣਜੀਤਾ, ਮਨਜੀਤ ਕੌਰ, ਸੁਰਿੰਦਰ ਕੌਰ, ਕੋਮਿਲ, ਸੰਤੋਸ਼ ਕੁਮਾਰੀ, ਕੁਲਦੀਪ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਮੋਹਨ ਲਾਲ, ਚਮਨ ਲਾਲ, ਬਲਬੀਰ ਕੌਰ, ਜਗਜੀਤ ਕੌਰ, ਬਲਵੀਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀ. ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਵਿਚ ਕਰਵਾਇਆ ਗ੍ਰੈਜੂਏਸ਼ਨ ਸਮਾਗਮ <br/> ਅਗਲੀ ਖ਼ਬਰ ਬਲਾਕ ਪ੍ਰਧਾਨਾਂ ਨੇ ਪਾਰਟੀ ਵਿਰੁੱਧ ਬਗ਼ਾਵਤ ਕਰਨ ਵਾਲੇ ਰਾਜ ਸਭਾ ਮੈਂਬਰਾਂ ਖ਼ਿਲਾਫ਼ ਕੀਤਾ ਰੋਸ ਦਾ ਪ੍ਰਗਟਾਵਾ <br/>
Ad Position 24