ਕਪੂਰਥਲਾ, 25 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਬੀ. ਏ. ਫਾਈਨਲ ਦੀਆਂ ਵਿਦਿਆਰਥੀਆਂ ਦੀ ਵਿਦਾਇਗੀ ਸੰਬੰਧੀ ਕਾਲਜ 'ਚ ਇਕ ਸਮਾਗਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ, ਜਿਸ 'ਚ ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜੋਤੀ ਜਗਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਬੀ. ਏ. ਸਮੈਸਟਰ ਚੌਥਾ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਕਾਲਜ ਦੀ ਪੜ੍ਹਾਈ ਦੌਰਾਨ ਕਈ ਅਨੁਭਵ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਾਂਝੇ ਕੀਤੇ ਤੇ ਬਾਅਦ 'ਚ ਵਿਦਿਆਰਥੀ ਤਾਨੀਆ ਨੇ ਕਵਿਤਾ ਪੇਸ਼ ਕੀਤੀ | ਇਸ ਮੌਕੇ ਮਿਸ ਫੇਅਰਵੈੱਲ ਦਾ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਨ ਰਿਹਾ | ਮੁਕਾਬਲੇ 'ਚ ਡਾ. ਰੇਨੂੰ ਸੋਨੀ, ਡਾ. ਅਨੂਪਮ ਸਭਰਵਾਲ, ਸੁਪਿ੍ਆ ਸ਼ਰਮਾ ਨੇ ਜੱਜਮੈਂਟ ਦੇ ਫ਼ਰਜ਼ ਅਦਾ ਕੀਤੇ | ਮੁਕਾਬਲੇ ਵਿਚ ਮਿਸ ਫੇਅਰਵੈੱਲ ਦਾ ਖ਼ਿਤਾਬ ਮਿਸ ਜੈਸਮੀਨ ਸਿਰ ਸਜਿਆ, ਜਦਕਿ ਮਹਿਕ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ | ਇਸੇ ਤਰ੍ਹਾਂ ਗੁਰਨੂਰ ਕੌਰ ਨੂੰ ਮਿਸ ਗਰੇਸਫੁੱਲ, ਜੋਤੀ ਨੂੰ ਮਿਸ ਸਟਾਈਲਿਸ਼, ਦਵਿੰਦਰਦੀਪ ਕੌਰ ਨੂੰ ਮਿਸ ਫੋਟੋਜੈਨਿਕ, ਕਿਰਨਦੀਪ ਕੌਰ ਨੂੰ ਮਿਸ ਸਪਾਰਕਿੰਗ ਆਈਸ ਤੇ ਸੰਜਨਾ ਨੂੰ ਮਿਸ ਐਲੀਗੈਂਟ ਚਾਲ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਸਮਾਗਮ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਕਵਿਤਾ, ਕੋਰੀਓਗ੍ਰਾਫ਼ੀ ਤੋਂ ਇਲਾਵਾ ਹੋਰ ਕਈ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ | ਇਸ ਮੌਕੇ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਕੁੰਦਨ ਬਣਨ ਲਈ ਮਿਹਨਤ ਦੀ ਭੱਠੀ ਵਿਚ ਤਪਣਾ ਪੈਂਦਾ ਹੈ, ਇਸ ਲਈ ਆਪਣੇ ਅੰਦਰ ਐਸੀਆਂ ਖ਼ੂਬੀਆਂ ਪੈਦਾ ਕਰੋ ਤਾਂ ਜੋ ਹਰ ਖੇਤਰ ਵਿਚ ਅੱਗੇ ਵੱਧ ਕੇ ਤੁਸੀਂ ਬੁਲੰਦੀਆਂ ਨੂੰ ਛੂਹੋ | ਸਮਾਗਮ 'ਚ ਮੰਚ ਸੰਚਾਲਨ ਦੀ ਭੂਮਿਕਾ ਵਰਿੰਦਰ ਕੌਰ, ਵਿਦਿਆਰਥਣ ਕਰਨਦੀਪ ਕੌਰ, ਵਿਸ਼ਾਖਾ, ਕਿਰਨਦੀਪ ਤੇ ਹਰਦੀਪ ਕੌਰ ਨੇ ਸਾਂਝੇ ਤੌਰ 'ਤੇ ਨਿਭਾਈ | ਸਮਾਗਮ 'ਚ ਡਾ. ਕੁਲਵਿੰਦਰ ਕੌਰ, ਡਾ. ਰਿੱਤੂ ਗੁਪਤਾ, ਡਾ. ਅਮਨ ਜੋਤੀ, ਡਾ. ਨੀਤੂ ਭਾਰਗ, ਸਾਰਿਕਾ ਕਾਂਡਾ, ਸੀਮਾ ਰਾਣੀ, ਇੰਜ. ਸੋਨਾਲੀ ਤੋਂ ਇਲਾਵਾ ਕਾਲਜ ਦੇ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |