01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਿਸ਼ਨ ਪ੍ਰੇਮੀ ਰਾਜ ਘੇੜਾ ਦਾ ਜਰਮਨੀ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 27-04-2026
ਫਗਵਾੜਾ, 26 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਪਿੰਡ ਭਬਿਆਣਾ ਦੇ ਪ੍ਰਸਿੱਧ ਮਿਸ਼ਨ ਪ੍ਰੇਮੀ ਰਾਜ ਘੇੜਾ ਜਰਮਨੀ ਦਾ ਡਾਕਟਰ ਬੀ. ਆਰ. ਅੰਬੇਡਕਰ ਨੌਜਵਾਨ ਸਭਾ ਭਬਿਆਣਾ ਵਲੋਂ ਮਿਸ਼ਨ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਰਾਜ ਘੇੜਾ ਜਰਮਨੀ ਦੇ ਪਿਤਾ ਸਾਬਕਾ ਸਰਪੰਚ ਜੋਗਿੰਦਰ ਪਾਲ ਦਾ ਵੀ ਸਨਮਾਨ ਕੀਤਾ | ਜ਼ਿਕਰਯੋਗ ਹੈ ਕਿ ਹਰ ਵਾਰ ਰਾਜ ਘੇੜਾ ਵਲੋਂ ਪਿੰਡ 'ਚ ਕਰਵਾਏ ਜਾਂਦੇ ਸਮਾਗਮਾਂ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਜਾਂਦਾ ਹੈ | ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਵਿਚ ਉਨ੍ਹਾਂ ਵਲੋਂ ਮਿਸ਼ਨਰੀ ਗਾਇਕ ਪ੍ਰੇਮ ਲਤਾ ਦੇ ਮਿਸ਼ਨਰੀ ਪ੍ਰੋਗਰਾਮ ਦੀ ਸੇਵਾ ਨਿਭਾਈ ਗਈ ਸੀ, ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਹਿਤ ਆਪਣਾ 3 ਘੰਟੇ ਦਾ ਪ੍ਰੋਗਰਾਮ ਪੇਸ਼ ਕਰਕੇ ਸੰਗਤ ਨੂੰ ਮਿਸ਼ਨ ਨਾਲ ਜੋੜਿਆ | ਉਨ੍ਹਾਂ ਨਾਲ ਉਚੇਚ ਤੌਰ 'ਤੇ ਪਹੁੰਚੇ ਵਿਸ਼ਵ ਪ੍ਰਸਿੱਧ ਗੀਤਕਾਰ ਨਿਰਮਲ ਰੱਤੂ ਰੰਧਾਵਾ ਵੀ ਪਹੁੰਚੇ ਸਨ | ਇਸ ਮੌਕੇ ਸਰਪੰਚ ਵਿਜੇ ਕੁਮਾਰ, ਬਾਬੂ ਪਿਆਰੇ ਲਾਲ, ਰਾਜੇਸ਼ ਭਬਿਆਣਾ ਮਾਸਟਰ ਮਨਜੀਤ ਲਾਲ, ਸਤਪਾਲ ਕੈਂਥ, ਬਸ਼ੰਬਰ ਦਾਸ, ਚਰਨਜੀਤ ਘੇੜਾ, ਸਾਹਿਬ ਕੈਂਥ, ਸੁਰਿੰਦਰ ਭਬਿਆਣਾ, ਬਲਰਾਜ ਕੈਂਥ, ਰਜਨੀਸ਼ ਘੇੜਾ ਰਾਕੇਸ਼ ਮਹੇ, ਬਲਜਿੰਦਰ ਕੈਂਥ, ਬਲਵਿੰਦਰ ਘੇੜਾ, ਅਜੇ ਘੇੜਾ, ਅਵਤਾਰ ਚੰਦ, ਰਾਜੂ ਲਵਲਾਨ, ਹੈਰੀ ਘੇੜਾ ਆਦਿ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਬਲਾਕ ਢਿਲਵਾਂ 'ਚ ਵੱਖ-ਵੱਖ ਥਾਵਾਂ 'ਤੇ ਮਨਾਇਆ ਵਿਸ਼ਵ ਮਲੇਰੀਆ ਵਿਰੋਧੀ ਦਿਵਸ <br/> ਅਗਲੀ ਖ਼ਬਰ ਲੱਖਣ ਕੇ ਪੱਡਾ ਅਨਾਜ ਮੰਡੀ ਵਿਚ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ <br/>
Ad Position 24