02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਲਘੂ ਉਦਯੋਗ ਭਾਰਤੀ ਫਿਲੌਰ ਯੂਨਿਟ ਨੇ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਅਸ਼ਵਨੀ ਮਲਹੋਤਰਾ ਤੇ ਸੰਬੋਧਨ ਕਰਦੇ ਹੋਏ ਦਰਸ਼ਨ ਸਿੰਘ ਸੈਂਹਬੀ | ਤਸਵੀਰ : ਸਤਿੰਦਰ ਸ਼ਰਮਾ <br/> 27-04-2026
ਫਿਲੌਰ, 26 ਅਪ੍ਰੈਲ (ਸਤਿੰਦਰ ਸ਼ਰਮਾ)-ਲਘੂ ਉਦਯੋਗ ਭਾਰਤੀ ਫਿਲੌਰ ਯੂਨਿਟ ਨੇ ਫਿਲੌਰ ਵਿਖੇ ਸਥਾਪਨਾ ਦਿਵਸ ਮਨਾਇਆ | ਸੰਸਥਾ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਸੈਂਹਬੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਫਿਲੌਰ ਇਕਾਈ ਦੇ ਪ੍ਰਧਾਨ ਅਸ਼ਵਨੀ ਮਲਹੋਤਰਾ, ਪਰਮਿੰਦਰ ਸਿੰਘ ਰਾਜਾ, ਮੀਤ ਪ੍ਰਧਾਨ ਰਾਜੂ ਥਾਪਰ ਤੇ ਜਨਰਲ ਸਕੱਤਰ ਯੁਵਰਾਜ ਧੀਮਾਨ ਨੇ ਦਰਸ਼ਨ ਸਿੰਘ ਸੈਂਹਬੀ ਦਾ ਸਵਾਗਤ ਕੀਤਾ | ਰਾਜੂ ਥਾਪਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ | ਮੀਟਿੰਗ ਦਾ ਆਗਾਜ਼ ਸ਼ਮਾ ਰੌਸ਼ਨ ਕਰਕੇ ਕੀਤਾ | ਸੰਸਥਾ ਦੇ ਪ੍ਰਧਾਨ ਅਸ਼ਵਨੀ ਮਲਹੋਤਰਾ ਨੇ ਮਹਿਮਾਨਾਂ ਨੂੰ ਲਘੂ ਉਦਯੋਗ ਭਾਰਤੀ ਫਿਲੌਰ ਯੂਨਿਟ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਸਾਲਾਨਾ ਰਿਪੋਰਟ ਪੇਸ਼ ਕੀਤੀ | ਪ੍ਰਧਾਨ ਮਲਹੋਤਰਾ ਨੇ ਦੱਸਿਆ ਕਿ 2014 'ਚ ਫਿਲੌਰ 'ਚ ਲਘੂ ਉਦਯੋਗ ਭਾਰਤੀ ਫਿਲੌਰ ਯੂਨਿਟ ਦੀ ਸਥਾਪਨਾ ਕੀਤੀ ਗਈ ਸੀ ਅਤੇ ਉਸ ਸਮੇਂ ਫਿਲੌਰ ਉਦਯੋਗਿਕ ਖੇਤਰ ਨੂੰ ਹਰੀ ਪੱਟੀ ਵਾਲਾ ਖੇਤਰ ਐਲਾਨਿਆ ਗਿਆ ਸੀ ਅਤੇ ਸਰਕਾਰ ਨੇ ਇਸ ਖੇਤਰ ਨੂੰ ਉਦਯੋਗਿਕ ਖੇਤਰ ਘੋਸ਼ਿਤ ਕੀਤਾ | ਇਸ ਤੋਂ ਬਾਅਦ ਬਿਜਲੀ ਖੇਤਰ ਤੇ ਪ੍ਰਦੂਸ਼ਣ ਕੰਟਰੋਲ ਵਰਗੀਆਂ ਸਮੱਸਿਆਵਾਂ ਦਾ ਹੱਲ ਕੀਤਾ | ਸੰਸਥਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਤਾਲਮੇਲ ਕਰਕੇ ਉਦਯੋਗਪਤੀਆਂ ਨੂੰ ਕੀਤਾ ਲੱਖਾਂ ਦਾ ਜੁਰਮਾਨਾ ਵੀ ਮੁਆਫ਼ ਕਰਵਾਇਆ | ਮੁੱਖ ਮਹਿਮਾਨ ਦਰਸ਼ਨ ਸਿੰਘ ਸੈਂਹਬੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਲਘੂ ਉਦਯੋਗ ਭਾਰਤੀ ਦੀ ਸਥਾਪਨਾ 25 ਅਪ੍ਰੈਲ, 1994 ਨੂੰ ਛੋਟੀਆਂ ਇਕਾਈਆਂ ਨੂੰ ਵੱਡੀਆਂ ਇਕਾਈਆਂ ਤੋਂ ਬਚਾਉਣ ਲਈ ਕੀਤੀ ਗਈ ਸੀ | ਅੱਜ ਲਘੂ ਉਦਯੋਗ ਭਾਰਤੀ ਦੀਆਂ ਦੇਸ਼ ਭਰ 'ਚ ਹਜ਼ਾਰਾਂ ਇਕਾਈਆਂ ਚੱਲ ਰਹੀਆਂ ਹਨ ਅਤੇ ਇਸ ਦੇ 60 ਹਜ਼ਾਰ ਮੈਂਬਰ ਹਨ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਸਮੇਂ-ਸਮੇਂ 'ਤੇ ਛੋਟੇ ਉਦਯੋਗਾਂ ਨੂੰ ਵੱਖ-ਵੱਖ ਰਿਆਇਤਾਂ ਦਿੰਦੀ ਰਹਿੰਦੀ ਹੈ | ਈ. ਪੀ. ਐਫ. ਓ. ਅਧੀਨ ਕਰਮਚਾਰੀਆਂ ਲਈ ਇਕ ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਉਹ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਰਾਬਤਾ ਕਰਨਗੇ ਅਤੇ ਫਿਲੌਰ ਉਦਯੋਗਿਕ ਖੇਤਰ ਨੂੰ ਦਰਪੇਸ਼ ਸਭ ਤੋਂ ਵੱਡੀ ਸਮੱਸਿਆ 'ਰੇਲਵੇ ਫਲਾਈ ਓਵਰ' ਦਾ ਜਲਦੀ ਹੱਲ ਲੱਭਣ ਦਾ ਯਤਨ ਕਰਨਗੇ | ਅਖ਼ੀਰ 'ਚ ਪਰਮਿੰਦਰ ਸਿੰਘ ਰਾਜਾ ਨੇ ਯੂਨਿਟ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਲਘੂ ਉਦਯੋਗ ਭਾਰਤੀ ਫਿਲੌਰ ਯੂਨਿਟ ਦੇ ਮੈਂਬਰ ਸੰਨੀ ਭੰਡਾਰੀ, ਯੁਵਰਾਜ ਖੋਸਲਾ, ਧੀਰਜ ਕੁਮਾਰ ਤੇ ਹੈਰੀ ਛਿੱਛੋਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ 'ਆਪ' 'ਚ ਘੁਟਣ ਮਹਿਸੂਸ ਹੋਣ ਕਰਕੇ ਭਾਜਪਾ 'ਚ ਸ਼ਾਮਿਲ ਹੋਏ 7 ਰਾਜ ਸਭਾ ਮੈਂਬਰ-ਡਾ. ਥਿੰਦ <br/>
Ad Position 24