ਚੁਗਿੱਟੀ/ਜੰਡੂਸਿੰਘਾ, 26 ਅਪ੍ਰੈਲ (ਨਰਿੰਦਰ ਲਾਗੂ)-ਅਲਫਾ ਮਹਿੰਦਰੂ ਫਾਊਾਡੇਸ਼ਨ (ਗੈਰ ਸਰਕਾਰੀ ਸੰਸਥਾ) ਵਲੋਂ ਸਥਾਨਕ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਅੱਖਾਂ ਦੀ ਜਾਂਚ ਲਈ ਮੁਫਤ ਕੈਂਪ ਲਗਾਇਆ ਗਿਆ | ਇਸ ਮੌਕੇ ਅੱਖਾਂ ਦੇ ਮਾਹਿਰ ਅਤੇ ਸਰਜਨ ਡਾ. ਅਰੁਣ ਵਰਮਾ (ਸੀਨੀਅਰ ਮੈਡੀਕਲ ਅਫ਼ਸਰ, ਏ.ਐਸ.ਆਈ. ਹਸਪਤਾਲ) ਅਤੇ ਡਾਕਟਰ ਗੁਰਪ੍ਰੀਤ ਕੌਰ (ਸੀਨੀਅਰ ਮੈਡੀਕਲ ਅਫ਼ਸਰ, ਮੋਬਾਈਲ ਵਿੰਗ, ਸਿਵਲ ਹਸਪਤਾਲ) ਵਲੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ | ਕੈਂਪ ਦੇ ਇੰਚਾਰਜ ਡਾ. ਮੁਕੇਸ਼ ਵਾਲੀਆ ਅਤੇ ਪ੍ਰਾਜੈਕਟ ਨਿਰਦੇਸ਼ਕ ਡਾ. ਚੰਦਰ ਪ੍ਰਕਾਸ਼ ਰਹੇ | ਇਸ ਮੌਕੇ ਜਿਥੇ ਅਲਫਾ ਮਹਿੰਦਰੂ ਫਾਊਾਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਨੇ ਸੰਸਥਾ ਦੀਆਂ ਸਮਾਜਿਕ ਸੇਵਾਵਾਂ ਅਤੇ ਸਿਹਤ ਜਾਗਰੂਕਤਾ 'ਤੇ ਆਪਣੇ ਵਿਚਾਰ ਪੇਸ਼ ਕੀਤੇ, ਉੱਥੇ ਹੀ ਡਾ. ਮੁਕੇਸ਼ ਵਾਲੀਆ ਨੇ ਅੱਖਾਂ ਦੀ ਤੰਦਰੁਸਤੀ ਦੇ ਮਹੱਤਵ 'ਤੇ ਚਾਨਣਾ ਪਾਇਆ | ਇਸ ਮੌਕੇ 285 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਭੇਟ ਕੀਤੀਆਂ ਗਈਆਂ | ਜਿਨ੍ਹਾਂ ਲੋਕਾਂ ਦੀ ਆਪ੍ਰੇਸ਼ਨ ਹਿੱਤ ਚੋਣ ਕੀਤੀ ਗਈ, ਉਨ੍ਹਾਂ ਨੂੰ ਜਲਦ ਹੀ ਇਹ ਸੇਵਾ ਵੀ ਦਿੱਤੀ ਜਾਵੇਗੀ | ਇਸ ਮੌਕੇ ਪ੍ਰਧਾਨ ਰਮੇਸ਼ ਮਹਿੰਦਰੂ, ਜਨਰਲ ਸਕੱਤਰ ਪ੍ਰਤੀਕ ਮਹਿੰਦਰੂ, ਸੀਨੀਅਰ ਉਪ ਪ੍ਰਧਾਨ ਐਡਵੋਕੇਟ ਜੈਪਾਲ ਸ਼ਰਮਾ, ਮਹੇਸ਼ ਸ਼ਰਮਾ, ਗੁਰਜੀਤ ਸਿੰਘ ਖੇਤਰਪਾਲ, ਲਲਿਤ ਮਹਿਤਾ, ਜਨਕ ਰਾਜ, ਜਸਵੀਰ ਸਿੰਘ ਲਾਡੀ, ਸੁਪਿ੍ਆ ਜਸਵਾਲ, ਦੇਵ ਸ਼ਰਮਾ, ਤਰਸੇਮ ਸਿੰਘ ਭੋਲਾ, ਅਨਮੋਲ ਸਿੰਘ, ਸੁਲੱਖਣ ਸਿੰਘ, ਗੁਰਮੀਤ ਸਿੰਘ ਕਲੇਰ, ਪ੍ਰਸ਼ੋਤਮ ਲਾਲ, ਮਹਿੰਦਰ ਸਿੰਘ ਬਾਠ, ਨੂਪੁਰ ਮਹਿੰਦਰੂ, ਕੇਸ਼ਵ, ਮਹਿੰਦਰ ਸਮੇਤ ਕਈ ਹੋਰ ਪ੍ਰਬੰਧਕ ਤੇ ਪਤਵੰਤੇ ਵਿਅਕਤੀ ਹਾਜ਼ਰ ਸਨ |