03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਆਯੁਰਵੈਦਿਕ ਸਿਹਤ ਤੇ ਸਲਾਹ ਕੈਂਪ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 28-04-2026
ਢਿਲਵਾਂ, 27 ਅਪ੍ਰੈਲ (ਗੋਬਿੰਦ ਸੁਖੀਜਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਆਰੋਗਿਆ ਪ੍ਰਾਜੈਕਟ ਅਧੀਨ ਬ੍ਰਾਂਚ ਢਿਲਵਾਂ ਆਸ਼ਰਮ ਵਿਖੇ ਆਯੁਰਵੈਦਿਕ ਸਿਹਤ ਤੇ ਸਲਾਹ ਕੈਂਪ ਦਾ ਆਯੋਜਨ ਕੀਤਾ | ਕੈਂਪ ਦਾ ਮੁੱਖ ਉਦੇਸ਼ ਆਯੁਰਵੈਦ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਲੋਕਾਂ ਨੂੰ ਕੁਦਰਤੀ ਅਤੇ ਸੁਰੱਖਿਅਤ ਇਲਾਜ ਵਿਧੀਆਂ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਪ੍ਰੋਗਰਾਮ ਦਾ ਉਦਘਾਟਨ ਸਵਾਮੀ ਗੁਰੂਸ਼ਰਾਨੰਦ ਜੀ, ਸੌਰਵ ਖੁੱਲਰ (ਹਲਕਾ ਇੰਚਾਰਜ ਭੁਲੱਥ ਭਾਜਪਾ) ਨੇ ਕੀਤਾ | ਇਸ ਮੌਕੇ ਸ਼ਹਿਰ ਦੇ ਉੱਘੇ ਨਾਗਰਿਕ, ਸਮਾਜ ਸੇਵੀ, ਸਿੱਖਿਆ ਸ਼ਾਸਤਰੀ ਤੇ ਹੋਰ ਮਹਿਮਾਨ ਹਾਜ਼ਰ ਸਨ | ਸਾਰਿਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਆਯੁਰਵੇਦ ਨੂੰ ਦਵਾਈ ਦੀ ਇਕ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਪ੍ਰਣਾਲੀ ਦੱਸਿਆ | ਕੈਂਪ 'ਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸਿਹਤ ਜਾਂਚ ਤੇ ਮਾਹਿਰ ਡਾਕਟਰਾਂ ਦੀ ਸਲਾਹ ਤੋਂ ਲਾਭ ਉਠਾਇਆ | ਹਰੇਕ ਵਿਅਕਤੀ ਨੂੰ ਉਸ ਦੀ ਸਿਹਤ ਸਥਿਤੀ ਦੇ ਅਨੁਸਾਰ ਸਰਲ ਤੇ ਉਪਯੋਗੀ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾਂਦਾ ਹੈ | ਕੈਂਪ ਦੌਰਾਨ ਤਜਰਬੇਕਾਰ ਆਯੁਰਵੇਦਾਚਾਰੀਆ ਡਾ. ਜੈ ਪ੍ਰਕਾਸ਼, ਡਾ. ਲੋਗੇਸ਼ ਤੇ ਵੈਦ ਹਰਪ੍ਰੀਤ ਸਿੰਘ, ਸ਼ਿਸ਼ੂ ਠਾਕੁਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਇਸ ਦੌਰਾਨ ਸਾਇਟਿਕਾ, ਜੋੜਾਂ ਦਾ ਦਰਦ, ਪਾਚਨ ਸੰਬੰਧੀ ਸਮੱਸਿਆਵਾਂ, ਚਮੜੀ ਦੇ ਰੋਗ, ਸਾਹ ਲੈਣ 'ਚ ਤਕਲੀਫ਼, ਸ਼ੂਗਰ ਰੋਗ ਬਾਰੇ ਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਰਾਣੀਪੁਰ ਰਾਜਪੂਤਾਂ ਦੀ ਪੰਚਾਇਤ ਨੇ ਜਥੇਦਾਰ ਸਰੂਪ ਸਿੰਘ ਖਲਵਾੜਾ ਤੇ ਜੰਡੂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਗੈਸ ਸਿਲੰਡਰ ਨਾ ਮਿਲਣ ਤੋਂ ਖਫ਼ਾ ਲੋਕਾਂ ਵਲੋਂ ਏਜੰਸੀ ਬਾਹਰ ਨਾਅਰੇਬਾਜ਼ੀ <br/>
Ad Position 24